ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਜਨਮ ਦਿਨ ਮਨਾਇਆ ਗਿਆ

ਦੁਆਰਾ: Punjab Bani ਪ੍ਰਕਾਸ਼ਿਤ :Wednesday, 21 August, 2024, 05:44 PM

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਜਨਮ ਦਿਨ ਮਨਾਇਆ ਗਿਆ
ਰਾਜੀਵ ਗਾਂਧੀ ਦੂਰ ਅੰਦੇਸ਼ੀ ਆਗੂ ਸਨ -ਵੈਦ,ਸੁਖੱਵਾਲ
ਨਾਭਾ 21 ਅਗਸਤ ; ਨਾਭਾ ਵਿਖੇ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਦਾ ਜਨਮ ਦਿਨ ਮਨਾਇਆ ਗਿਆ ਇਸ ਪ੍ਰੋਗਰਾਮ ਵਿੱਚ ਸਰਦਾਰ ਕੁਲਦੀਪ ਸਿੰਘ ਵੈਦ ਚੇਅਰਮੈਨ ਐਸ ਸੀ ਡਿਪਾਰਟਮੇਂਟ ਪੰਜਾਬ ਕਾਂਗਰਸ ,ਹਰਪ੍ਰੀਤ ਸਿੰਘ ਸਪੋਕਸਮੈਨ ਪੰਜਾਬ ਕਾਂਗਰਸ, ਬਨੀ ਖੈਰਾ ਪ੍ਰਧਾਨ ਸੰਵੀਧਾਨ ਰੱਖਿਅਕ ਪੰਜਾਬ, ਕੁਲਵਿੰਦਰ ਸਿੰਘ ਸੁੱਖੇਵਾਲ ਚੇਅਰਮੈਨ ਐਸ ਸੀ ਡਿਪਾਰਟਮੇਂਟ ਪਟਿਆਲਾ ਰੂਲਰ, ਮਹਿਲਾ ਕਾਂਗਰਸ ਕਮਲੇਸ਼ ਕੌਰ ਗਿੱਲ , ਹਰਦੀਪ ਸਿੰਘ ਲਾਡੀ , ਯੂਥ ਕਾਂਗਰਸ ਦੇ ਪ੍ਰਧਾਨ ਹੈਪੀ ਸਿੰਘ ਹਿੰਮਤਪੁਰਾ ,ਜਗਸੀਰ ਸਿੰਘ ਗਲਵੱਟੀ ਅਤੇ ਸੈਂਕੜੇ ਵਰਕਰਾਂ ਨੇ ਆਪਣੇ ਮਹਿਬੂਬ ਨੇਤਾ ਜੀ ਦਾ ਜਨਮ ਸੈਂਕੜੇ ਵਰਕਰਾਂ ਨੇ ਕੇਕ ਕੱਟ ਕੇ ਮਨਾਇਆ ਗਿਆਇਸ ਮੋਕੇ ਕੁਲਦੀਪ ਵੈਦ ਨੇ ਰਾਜੀਵ ਗਾਂਧੀ ਅਤੇ ਬੂਟਾ ਸਿੰਘ ਨਾਲ ਹੋਈਆਂ ਮੁਲਾਕਾਤਾਂ ਦਾ ਜ਼ਿਕਰ ਕਰਦਿਆਂ ਕਿਹਾ ਉਨਾਂ ਵਲੋਂ ਪੰਚਾਇਤੀ ਰਾਜ ਨੂੰ ਮਜ਼ਬੂਤ ਕਰਨ ਕੰਪਿਊਟਰ ਯੂੱਗ ਦੀ ਸ਼ੁਰੂਆਤ ਕੀਤੀ ਤੇ ਦੂਰ ਅੰਦੇਸ਼ੀ ਸਦਕਾ ਭਾਰਤ ਨੂੰ ਵਿਕਸਤ ਕਰਨ ਲਈ ਅਨੇਕਾਂ ਕਦਮ ਚੁੱਕੇ