ਅਮਰੀਕਾ ਵਿਚ ਭਾਰਤ ਮੂਲ ਦਾ 40 ਸਾਲਾ ਡਾਕਟਰ ਗ੍ਰਿਫ਼ਤਾਰ
ਦੁਆਰਾ: Punjab Bani ਪ੍ਰਕਾਸ਼ਿਤ :Wednesday, 21 August, 2024, 04:40 PM

ਅਮਰੀਕਾ ਵਿਚ ਭਾਰਤ ਮੂਲ ਦਾ 40 ਸਾਲਾ ਡਾਕਟਰ ਗ੍ਰਿਫ਼ਤਾਰ
ਵਾਸ਼ਿੰਗਟਨ : ਸੰਸਾਰ ਦੇ ਸੁਪਰ ਪਾਵਰ ਦੇਸ਼ ਅਮਰੀਕਾ ਦੇ ਵਿਚ ਸੰਸਾਰ ਦੇ ਸਭ ਤੋਂ ਵੱਡੇ ਮੰਨੇ ਜਾਣ ਵਾਲੇ ਲੋਕਤੰਤਰਿਕ ਦੇਸ਼ ਭਾਰਤ ਦੇ ਵਸਨੀਕ 40 ਸਾਲਾ ਡਾਕਟਰ ਨੂੰ ਔਰਤਾਂ ਤੇ ਬੱਚਿਆਂ ਦੀਆਂ ਅਸ਼ਲੀਲ ਤਸਵੀਰਾਂ ਲੈਣ ਤੇ ਔਰਤਾਂ ਨਾਲ ਸਰੀਰਕ ਸਬੰਧ ਬਣਾਉਣ ਦੇ ਦੋਸ਼ `ਚ ਗ੍ਰਿਫਤਾਰ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸੰਯੁਕਤ ਰਾਜ `ਚ ਇਕ ਭਾਰਤੀ ਡਾਕਟਰ ਨੂੰ ਕਈ ਜਿਣਸੀ ਅਪਰਾਧਾਂ ਦੇ ਦੋਸ਼ `ਚ 2 ਮਿਲੀਅਨ ਡਾਲਰ ਦੇ ਬਾਂਡ `ਤੇ ਅਮਰੀਕੀ ਜੇਲ੍ਹ `ਚ ਰੱਖਿਆ ਗਿਆ ਸੀ।ਫੌਕਸ ਨਿਊਜ਼ ਦੀ ਰਿਪੋਰਟ ਮੁਤਾਬਕ ਓਮੈਰ ਇਜਾਜ਼ ਨੂੰ 8 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਡਾਕਟਰ ਨੇ ਕਥਿਤ ਤੌਰ `ਤੇ ਬਾਥਰੂਮ, ਚੇਂਜਿੰਗ ਏਰੀਆ, ਹਸਪਤਾਲ ਦੇ ਕਮਰੇ ਤੇ ਇੱਥੋਂ ਤੱਕ ਕਿ ਆਪਣੇ ਘਰ `ਚ ਵੀ ਕਈ ਥਾਵਾਂ `ਤੇ ਹਿਡਨ ਕੈਮਰਾ ਲਗਾਏ ਹੋਏ ਸਨ, ਜਿੱਥੇ ਉਹ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਗਨ ਹਾਲਤ `ਚ ਰਿਕਾਰਡ ਕਰਦਾ ਸੀ।
