ਪੰਜਾਬ ਵਿੱਚ ਵਾਲਮੀਕਿ ਤੇ ਰਵਿਦਾਸ ਭਾਈਚਾਰ ਇੱਕ ਹੈ ਅਤੇ ਇੱਕ ਰਹੇਗਾ : ਰਾਜੇਸ਼ ਘਾਰੂ

ਦੁਆਰਾ: Punjab Bani ਪ੍ਰਕਾਸ਼ਿਤ :Wednesday, 21 August, 2024, 03:52 PM

ਪੰਜਾਬ ਵਿੱਚ ਵਾਲਮੀਕਿ ਤੇ ਰਵਿਦਾਸ ਭਾਈਚਾਰ ਇੱਕ ਹੈ ਅਤੇ ਇੱਕ ਰਹੇਗਾ : ਰਾਜੇਸ਼ ਘਾਰੂ
ਪਟਿਆਲਾ : ਅੱਜ ਮਿਤੀ 21—08—2024 ਨੂੰ ਦਿਨ ਬੁੱਧਵਾਰ ਨੂੰ ਜ਼ੋ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ। ਜਿਸ ਦਾ ਵਿਰੋਧ ਸੈਂਟਰ ਵਾਲਮੀਕਿ ਸਭਾ ਇੰਡੀਆ ਦੇ ਕੌਮੀ ਪ੍ਰਚਾਰ ਸਕੱਤਰ ਰਾਜੇਸ਼ ਘਾਰੂ ਦੀ ਅਗਵਾਈ ਅਤੇ ਵੀਰ ਰਾਜੇਸ਼ ਕੁਮਾਰ (ਕਾਕਾ) ਪ੍ਰਧਾਨ ਗਾਧੀ ਨਗਰ ਪਟਿਆਲਾ ਦੀ ਅਗਵਾਈ ਵਿੱਚ ਰੋਸ ਮੁਜਾਹਰਾ ਸਥਾਨ ਅੰਬੇਡਕਰ ਪਾਰਕ ਪੁਰਾਣਾ ਬੱਸ ਸਟੈਂਡ ਵਿਖੇ ਕੀਤਾ ਗਿਆ। ਜਿਸ ਵਿੱਚ ਪ੍ਰਧਾਨ ਬੀ.ਐਸ.ਪੀ. ਮਾਇਆ ਵਤੀ ਅਤੇ ਚੰਦਰ ਸ਼ੇਖਰ ਅਜ਼ਾਦ ਪੁਤਲਾ ਸਾੜ ਕੇ ਵਿਰੋਧ ਕੀਤਾ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੀਨੀਅਰ ਵਾਲਮੀਕਿ ਆਗੂ ਸੋਨੂੰ ਸੰਗਰ ਨੇ ਆਪਣੇ ਹਾਜਰੀ ਲਗਵਾਈ। ਰਾਜੇਸ਼ ਘਾਰੂ ਅਤੇ ਰਜੇਸ਼ ਕੁਮਾਰ ਕਾਲਾ, ਸੋਨੂੰ ਸੰਗਰ ਨੇ ਆਪਣੇ ਵਿਚਾਰ ਦਿੰਦੇ ਹੋਏ ਆਖਿਆ ਕਿ ਸਾਰੇ ਐਸ.ਸੀ. ਭਾਈਚਾਰਾ ਇਕੱਠਾ ਹੈ ਜਿਸ ਨੂੰ ਪਾੜਨ ਦੀ ਕੋਸ਼ਿਸ਼ ਮਾਈਆ ਵੱਡੀ ਅਤੇ ਚੰਦਰ ਸ਼ੇਖਰ ਵਰਗੇ ਅਖੌਤੀ ਲੀਡਰਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਵਾਲਮੀਕਿ ਮਜਬੀ ਭਾਈਚਾਰਾ ਅਤੇ ਰਵਿਦਾਸ ਭਾਈਚਾਰਾ ਇੱਕ ਹੈ ਤੇ ਹਮੇਸ਼ਾ ਇੱਕ ਰਹੇਗਾ। ਅਸੀਂ ਪੰਜਾਬ ਦੇ ਵਪਾਰੀਵਰਗ ਅਤੇ ਸਾਰੀ ਜਨਤਾ ਅਤੇ ਖਾਸ ਤੌਰ ਤੇ ਪਟਿਆਲਾ ਨਿਵਾਸੀਆਂ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਬੰਦ ਦੀ ਕਾਲ ਦਾ ਬਾਈਕਾਟ ਕੀਤਾ। ਅਮਰਜੀਤ ਸਿੰਘ ਉਸਕੀ ਯੂਥ ਪ੍ਰਧਾਨ ਪੰਜਾਬ ਸੀ.ਵੀ.ਐਸ.ਆਈ., ਅਰੁਣ ਧਾਲੀਵਾਲ ਪ੍ਰਧਾਨ ਭਾਰਤੀਯ ਵਾਲਮੀਕਿ ਧਰਮ ਸਮਾਜ, ਪਵਨ ਭੂਮਕ ਸੀਨੀਅਰ ਵਾਲਮੀਕਿ ਆਗੂ, ਸੰਦੀਪ ਸਿੰਘ ਆਨੇ ਮਾਜਰਾ, ਅਜੇ ਕੁਮਾਰ ਸਿੱਪਾ ਸਾਬਕਾ ਪ੍ਰਧਾਨ, ਜ਼ਸਪਾਲ ਸਿੰਘ ਖੁੱਸਰੋਪੁਰ ਸੂਬਾ ਸਕੱਤਰ ਪੰਜਾਬ, ਜੱਜਪਾਲ ਸਿੰਘ, ਪ੍ਰਿੰਸ, ਸੰਦੀਪ ਹਾਸੇਮਾਜਰਾ ਜਿਲਾ ਪ੍ਰਧਾਨ ਦਿਹਾਤੀ, ਲਖਵੀਰ ਸਿੰਘ, ਅਰਜਨ ਕੁਮਾਰ, ਵਿਸ਼ੂ ਕੁਮਾਰ ਆਦਿ ਹਾਜਰ ਸਨ।