ਕਿਰਨ ਚੌਧਰੀ ਨੇ ਨਾਮਜ਼ਦਗੀ ਪੱਤਰ ਕੀਤਾ ਦਾਖ਼ਲ
ਦੁਆਰਾ: Punjab Bani ਪ੍ਰਕਾਸ਼ਿਤ :Wednesday, 21 August, 2024, 02:43 PM
ਕਿਰਨ ਚੌਧਰੀ ਨੇ ਨਾਮਜ਼ਦਗੀ ਪੱਤਰ ਕੀਤਾ ਦਾਖ਼ਲ
ਦਿੱਲੀ : ਕਿਰਨ ਚੌਧਰੀ ਦੇ ਵਲੋਂ ਅੱਜ ਰਾਜ ਸਭਾ ਲਈ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੈਂ ਕਿਰਨ ਚੌਧਰੀ ਨੂੰ ਨਾਮਜ਼ਦਗੀ ਭਰਨ `ਤੇ ਵਧਾਈ ਦਿੰਦਾ ਹਾਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ। ਉਨ੍ਹਾਂ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ, ਸਾਡੇ ਸਾਰੇ ਵਿਧਾਇਕ ਇੱਥੇ ਮੌਜੂਦ ਹਨ। ਹੋਰ ਵਿਧਾਇਕਾਂ ਨੇ ਵੀ ਉਨ੍ਹਾਂ ਦਾ ਸਮਰਥਨ ਕੀਤਾ ਹੈ। ਜੋਗੀਰਾਮ ਸਿਹਾਗ, ਰਾਮਨਿਵਾਸ ਸੁਰਜਾਖੇੜਾ, ਰਾਮ ਕੁਮਾਰ ਗੌਤਮ, ਅਨੂਪ ਧਾਨਕ, ਨਯਨ ਪਾਲ ਰਾਵਤ ਅਤੇ ਗੋਪਾਲ ਕਾਂਡਾ ਨੇ ਕਿਰਨ ਚੌਧਰੀ ਨੂੰ ਆਪਣਾ ਸਮਰਥਨ ਪੱਤਰ ਸੌਂਪਿਆ ਹੈ।