ਥਾਣਾ ਜੁਲਕਾਂ ਪੁਲਸ ਨੇ ਕੀਤਾ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਤੇ ਕੁੱਟਮਾਰ ਕਰਨ ਤੇ ਇਕ ਵਿਰੁੱਧ ਕੇਸ ਦਰਜ

ਦੁਆਰਾ: Punjab Bani ਪ੍ਰਕਾਸ਼ਿਤ :Wednesday, 21 August, 2024, 02:48 PM

ਥਾਣਾ ਜੁਲਕਾਂ ਪੁਲਸ ਨੇ ਕੀਤਾ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਤੇ ਕੁੱਟਮਾਰ ਕਰਨ ਤੇ ਇਕ ਵਿਰੁੱਧ ਕੇਸ ਦਰਜ
ਦੇਵੀਗੜ੍ਹ, 21 ਅਗਸਤ () : ਥਾਣਾ ਜੁਲਕਾਂ ਦੀ ਪੁਲਸ ਨੇ ਜਸਵਿੰਦਰ ਕੌਰ ਪੁੱਤਰੀ ਅਵਤਾਰ ਸਿੰਘ ਵਾਸੀ ਪਿੰਡ ਔਝਾਂ ਥਾਣਾ ਜੁਲਕਾਂ ਦੀ ਸਿ਼ਕਾਇਤ ਦੇ ਆਧਾਰ ਤੇ ਇਕ ਵਿਅਕਤੀ ਵਿਰੁੱਧ ਧਾਰਾ 323, 406, 498 ਏ ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸੰਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਸਿ਼ਮਲਾਪੁਰੀ ਲੁਧਿਆਣਾ ਹਾਲ ਕਮਰਾ ਨੰ. 28 ਫੇਸ-8 ਗੁਰਦੁਆਰਾ ਅੰਬ ਸਾਹਿਬ ਜਿਲਾ ਮੋਹਾਲੀ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਜਸਵਿੰਦਰ ਕੌਰ ਨੇ ਦੱਸਿਆ ਕਿ ਉਸਦਾ ਦਾ ਵਿਆਹ 11 ਦਸੰਬਰ 2021 ਨੂੰ ਸੰਦੀਪ ਸਿੰਘ ਨਾਲ ਹੋਇਆ ਸੀ ਤੇ ਵਿਆਹ ਤੋ ਬਾਅਦ ਸੰਦੀਪ ਸਿੰਘ ਸਿ਼ਕਾਇਤਕਰਤਾ ਜਸਵਿੰਦਰ ਕੌਰ ਨੂੰ ਹੋਰ ਦਾਜ ਲਈ ਤੰਗ ਪ੍ਰੇਸ਼ਾਨ ਤੇ ਕੁੱਟਮਾਰ ਕਰਨ ਲੱਗ ਪਿਆ ਅਤੇਉਸਦਾ ਦਾਜ ਦਾ ਸਮਾਨ ਵੀ ਸੰਦੀਪ ਸਿੰਘ ਦੇ ਕਬਜੇ ਵਿੱਚ ਹੈ। ਸਿ਼ਕਾਇਤਕਰਤਾ ਜਸਵਿੰਕਰ ਕੌਰ ਨੇ ਦੱਸਿਆ ਕਿ 19, 21 ਅਗਸਤ 2023 ਨੂੰ ਸੰਦੀਪ ਸਿੰਘ ਨੇ ਉਸਦੀ ਦੀ ਕੁੱਟਮਾਰ ਕੀਤੀ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।