ਉਤਰਾਖੰਡ ਦੀ ਐੱਸ. ਟੀ. ਐੱਫ. ਨੇ ਕੀਤਾ 4. 5 ਕਰੋੜ ਦੀ ਸਮੈਕ ਸਣੇ ਦੋ ਤਸਕਰਾਂ ਨੂੰ ਗ੍ਰਿਫ਼ਤਾਰ

ਦੁਆਰਾ: Punjab Bani ਪ੍ਰਕਾਸ਼ਿਤ :Saturday, 17 August, 2024, 05:22 PM

ਉਤਰਾਖੰਡ ਦੀ ਐੱਸ. ਟੀ. ਐੱਫ. ਨੇ ਕੀਤਾ 4. 5 ਕਰੋੜ ਦੀ ਸਮੈਕ ਸਣੇ ਦੋ ਤਸਕਰਾਂ ਨੂੰ ਗ੍ਰਿਫ਼ਤਾਰ
ਨੈਨੀਤਾਲ : ਭਾਰਤ ਦੇਸ਼ ਦੇ ਉਤਰਾਖੰਡ ਪੁਲਸ ਦੀ ਵਿਸ਼ੇਸ਼ ਟਾਸਕ ਫੋਰਸ (ਐੱਸ.ਟੀ.ਐੱਫ.) ਨੇ ਲਗਭਗ 4.5 ਕਰੋੜ ਰੁਪਏ ਦੀ ਸਮੈਕ ਸਮੇਤ 2 ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਮੁਲਜ਼ਮ ਸਮੈਕ ਨੂੰ ਨੇਪਾਲ ਤਸਕਰੀ ਕਰ ਲਿਜਾ ਰਹੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਕੁਮਾਉਂ ਐੱਸਟੀਐੱਫ ਨੂੰ ਕਾਫੀ ਸਮੇਂ ਤੋਂ ਨਸ਼ਾ ਤਸਕਰੀ `ਚ ਵੱਡੇ ਤਸਕਰਾਂ ਦੇ ਸ਼ਾਮਲ ਹੋਣ ਦੀ ਖ਼ਬਰ ਮਿਲ ਰਹੀ ਸੀ। ਐੱਸਟੀਐੱਫ ਦੇ ਸੀਨੀਅਰ ਪੁਲਸ ਕਪਤਾਨ (ਐੱਸਐੱਸਪੀ) ਆਯੂਸ਼ ਅਗਰਵਾਲ ਦੀਆਂ ਹਦਾਇਤਾਂ ’ਤੇ ਤਸਕਰਾਂ ਨੂੰ ਫੜਨ ਲਈ ਐੱਸਟੀਐੱਫ ਦੀ ਐਂਟੀ ਨਾਰਕੋਟਿਕਸ ਫੋਰਸ ਦੇ ਕੁਮਾਉਂ ਇੰਚਾਰਜ ਆਰਬੀ ਚਮੋਲਾ ਦੀ ਅਗਵਾਈ ਹੇਠ ਟੀਮ ਬਣਾਈ ਗਈ। ਐੱਸਟੀਐੱਫ ਦੀ ਟੀਮ ਕਾਫ਼ੀ ਸਮੇਂ ਤੋਂ ਤਸਕਰਾਂ ’ਤੇ ਨਜ਼ਰ ਰੱਖਣ `ਚ ਲੱਗੀ ਹੋਈ ਸੀ। ਸ਼ੁੱਕਰਵਾਰ ਦੇਰ ਰਾਤ ਐੱਸਟੀਐੱਫ ਟੀਮ ਨੂੰ ਸਮੈਕ ਦੀ ਇਕ ਵੱਡੀ ਖੇਪ ਨੇਪਾਲ `ਚ ਤਸਕਰੀ ਕੀਤੇ ਜਾਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਐੱਸਟੀਐੱਫ ਦੇ ਇੰਸਪੈਕਟਰ ਪਵਨ ਸਵਰੂਪ ਦੀ ਅਗਵਾਈ ਵਾਲੀ ਟੀਮ ਨੇ ਬਨਬਸਾ ਪੁਲਸ ਨਾਲ ਮਿਲ ਕੇ ਤਸਕਰਾਂ ਨੂੰ ਫੜਨ ਲਈ ਸਾਂਝੀ ਮੁਹਿੰਮ ਚਲਾਈ।