ਸ਼੍ਰੀ ਰਾਮ ਮੰਦਰ, ਗੁਰੂ ਨਾਨਕ ਨਗਰ ਤੋਂ ਹੋਇਆ ਕਲਸ਼ ਯਾਤਰਾ ਦਾ ਸ਼ੁਭਾਰੰਭ

ਸ਼੍ਰੀਮਦ ਭਾਗਵਤ ਕਥਾ ਦਾ ਹੋਇਆ ਆਰੰਭ
ਸ਼੍ਰੀ ਰਾਮ ਮੰਦਰ, ਗੁਰੂ ਨਾਨਕ ਨਗਰ ਤੋਂ ਹੋਇਆ ਕਲਸ਼ ਯਾਤਰਾ ਦਾ ਸ਼ੁਭਾਰੰਭ
ਪਟਿਆਲਾ : ਸ਼੍ਰੀ ਰਾਮ ਮੰਦਰ, ਗਲੀ ਨੰ. 16, ਗੁਰੂ ਨਾਨਕ ਨਗਰ ਵਿੱਚ ਸਮੂਹ ਮੁਹੱਲਾ ਨਿਵਾਸੀਆਂ ਵੱਲੋਂ ਸ਼੍ਰੀ ਕ੍ਰਿਸ਼ਣ ਜਨਮ ਅਸ਼ਟਮੀ ਦੇ ਪਾਵਨ ਮੌਕੇ ਸ਼੍ਰੀਮਦ ਭਾਗਵਤ ਕਥਾ ਦਾ ਆਯੋਜਨ ਕੀਤਾ ਗਿਆ ਹੈ। 18 ਅਗਸਤ ਤੋਂ ਸ਼ੁਰੂ ਹੋਈ ਇਹ ਕਥਾ 24 ਅਗਸਤ ਤੱਕ ਚਲੇਗੀ। ਅੱਜ ਐਤਵਾਰ ਨੂੰ ਸ਼੍ਰੀਮਦ ਭਾਗਵਤ ਕਥਾ ਦੇ ਸ਼ੁਰੂਆਤ ਮੌਕੇ ਮਹਾਮੰਡਲੇਸ਼ਵਰ 1008 ਸਵਾਮੀ ਸ਼੍ਰੀ ਕਮਲਾਨੰਦ ਗਿਰੀ ਜੀ ਮਹਾਰਾਜ ਦੇ ਮਾਰਗਦਰਸ਼ਨ ਵਿੱਚ ਕਲਸ਼ ਯਾਤਰਾ ਕੱਢੀ ਗਈ। ਇਹ ਯਾਤਰਾ ਸ਼੍ਰੀ ਰਾਮ ਮੰਦਰ, ਗੁਰੂ ਨਾਨਕ ਨਗਰ ਤੋਂ ਸ਼ੁਰੂਆਤ ਹੋ ਕੇ ਗੁਰੂ ਨਾਨਕ ਨਗਰ-ਗੁਰਬਖਸ਼ ਕਾਲੋਨੀ ਦੇ ਮੁੱਖ ਬਾਜ਼ਾਰ ਅਤੇ ਵੱਖ-ਵੱਖ ਗਲੀਆਂ ਵਿੱਚੋਂ ਗੁਜਰਦੀ ਹੋਈ ਵਾਪਸ ਮੰਦਰੀ ਪਹੁੰਚੀ। ਢੋਲ ਅਤੇ ਭਜਨਾ ਦੀ ਧੁਨ ਤੇ ਭਗਤ ਸਾਰੇ ਰਸਤੇ ਨੱਚਦੇ ਰਹੇ । ਸ਼੍ਰੀ ਰਾਮ ਮੰਦਰ ਸਾਧਨਾ ਸਤਸੰਗ ਭਵਨ ਵਿੱਚ ਕਥਾ ਦੇ ਆਰੰਭ ਵੇਲੇ ਮਹਾਮੰਡਲੇਸ਼ਵਰ 1008 ਸਵਾਮੀ ਸ਼੍ਰੀ ਕਮਲਾਨੰਦ ਗਿਰੀ ਜੀ ਮਹਾਰਾਜ ਨੇ ਕਿਹਾ ਕਿ ਸ਼੍ਰੀਮਦ ਭਾਗਵਤ ਕਥਾ ਕੇਵਲ ਇੱਕ ਗ੍ਰੰਥ ਨਹੀਂ ਹੈ, ਸੱਚੇ ਗਿਆਨ ਦਾ ਮਹਾਸਾਗਰ ਹੈ, ਜੋ ਵੀ ਵਿਅਕਤੀ ਇਸਦਾ ਰਸਪਾਨ ਕਰਦਾ ਹੈ, ਉਸ ਨੂੰ ਪ੍ਰਭੂ ਕ੍ਰਿਸ਼ਨ ਦੀ ਪਰਮ ਕ੍ਰਿਪਾ ਪ੍ਰਾਪਤ ਹੁੰਦੀ ਹੈ। ਸ਼੍ਰੀਮਦ ਭਾਗਵਤ ਮਨੁੱਖ ਨੂੰ ਮੌਤ ਦੇ ਡਰ ਤੋਂ ਮੁਕਤ ਕਰਵਾਉਂਦੀ ਹੈ। ਨਾਲ ਹੀ ਦੁਨਿਆਵੀ ਮੋਹ ਅਤੇ ਸਬੰਧਾਂ ਤੋਂ ਵੀ ਸਾਡੀ ਮੁਕਤੀ ਦਾ ਮਾਰਗ ਦੱਸਦੀ ਹੈ। ਇਸ ਤੋਂ ਬਾਅਦ ਸਵਾਮੀ ਸੁਸ਼ਾਂਤਾਨੰਦ ਗਿਰੀ ਨੇ ਕਥਾ ਸੁਣਾਈ। ਦੱਸਣ ਯੋਗ ਹੈ ਕਿ 18 ਅਗਸਤ ਤੋਂ ਸ਼ੁਰੂ ਹੋਈ ਸ਼੍ਰੀਮਦ ਭਾਗਵਤ ਕਥਾ ਰੋਜਾਨਾ ਸ਼ਾਮ ਸਾਢੇ 3 ਵਜੇ ਤੋਂ ਸਾਢੇ 6 ਵਜੇ ਤੱਕ ਚਲੇਗੀ ਅਤੇ 25 ਅਸਤ ਨੂੰ ਸ਼ਾਮ 8 ਤੋਂ 10 ਵਜੇਂ ਤੱਕ ਭਜਨ ਕੀਰਤਨ ਦਾ ਆਯੋਜਨ ਕੀਤਾ ਜਾਵੇਗਾ। 26 ਅਗਸਤ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਸੁੰਦਰ-ਸੁੰਦਰ ਝਾਕਿਆਂ ਅਤੇ ਕੀਰਤਨ ਕੀਤਾ ਜਾਵੇਗੀ ।
