ਪ੍ਰਸਿੱਧ ਪੰਜਾਬੀ ਅਦਾਕਾਰਾ ਡਾ. ਸੁਨੀਤਾ ਧੀਰ ਦਾ ਵਰਲਡ ਬੁੱਕ ਆਫ ਰਿਕਾਰਡਸ ਲੰਡਨ ਵੱਲੋਂ ਜਸਵੀਰ ਸਿੰਘ ਛਿੰਦਾ ਨੇ ਕੀਤਾ ਸਨਮਾਨ

ਦੁਆਰਾ: Punjab Bani ਪ੍ਰਕਾਸ਼ਿਤ :Sunday, 18 August, 2024, 04:39 PM

ਪ੍ਰਸਿੱਧ ਪੰਜਾਬੀ ਅਦਾਕਾਰਾ ਡਾ. ਸੁਨੀਤਾ ਧੀਰ ਦਾ ਵਰਲਡ ਬੁੱਕ ਆਫ ਰਿਕਾਰਡਸ ਲੰਡਨ ਵੱਲੋਂ ਜਸਵੀਰ ਸਿੰਘ ਛਿੰਦਾ ਨੇ ਕੀਤਾ ਸਨਮਾਨ
ਨਾਭਾ 18 ਅਗਸਤ () ਪੰਜਾਬੀ ਫਿਲਮ ਇੰਡਸਟਰੀ ਅਤੇ ਸੱਭਿਆਚਾਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਲਈ ਪ੍ਰਸਿੱਧ ਪੰਜਾਬੀ ਅਦਾਕਾਰਾ ਸੁਨੀਤਾ ਧੀਰ ਨੂੰ ਵਰਲਡ ਬੁੱਕ ਆਫ ਰਿਕਾਰਡਸ ਲੰਡਨ ਵੱਲੋਂ ਸਨਮਾਨਿਤ ਕੀਤਾ ਗਿਆ ਇਹ ਸਨਮਾਨ ਉਨਾਂ ਨੂੰ ਜਸਵੀਰ ਸਿੰਘ ਛਿੰਦਾ ਪੰਜਾਬ ਵਾਈਸ ਪ੍ਰਧਾਨ ਵਰਲਡ ਬੁੱਕ ਆਫ ਰਿਕਾਰਡਸ ਲੰਡਨ ਵੱਲੋਂ ਦਿੱਤਾ ਗਿਆ ਇਸ ਮੌਕੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਆਪਣਾ ਫਿਲਮੀ ਸਫਰ ਪੰਜਾਬੀ ਫਿਲਮ ਚੰਨ ਪ੍ਰਦੇਸੀ ਤੋਂ ਸ਼ੁਰੂ ਕੀਤਾ ਸੀ ਜੋ ਕਿ ਲਗਾਤਾਰ ਜ਼ਾਰੀ ਹੈ ਉਨਾਂ ਨੇ ਜਲੰਧਰ ਦੂਰਦਰਸ਼ਨ ਤੇ ਤਕਰੀਬਨ 20 ਸੀਰੀਅਲਾਂ ਅਤੇ ਟੈਲੀਫ਼ਿਲਮਾਂ ਵਿੱਚ ਕੰਮ ਕੀਤਾ ,‌ ਇੱਕ ਅਦਾਕਾਰਾ ਦੇ ਤੌਰ ‘ਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ 28 ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਉਨ੍ਹਾਂ ਪ੍ਰੋਫ਼ੈਸਰ ਵਜੋਂ ਆਪਣੀ ਭੂਮਿਕਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਨਿਭਾਈ ਜਿੱਥੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਕਲਾ ਦੇ ਖੇਤਰ ਵਿੱਚ ਸਿੱਖਿਆਂ ਪ੍ਰਦਾਨ ਕੀਤੀ , 2003-2007 ਅਤੇ ਰਾਸ਼ਟਰੀ ਪੱਧਰ ‘ਤੇ ਪੰਜਾਬੀ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ। ਉਨਾਂ ਨੇ ਡੀਨ, ਫੈਕਲਟੀ ਵਜੋਂ ਸੇਵਾ ਨਿਭਾਈ ਇਸ ਦੇ ਨਾਲ ਹੀ ਡਾ: ਧੀਰ ਨੇ 30 ਪ੍ਰਮੁੱਖ ਨਾਟਕ ਪ੍ਰੋਡਕਸ਼ਨਾਂ ਵਿੱਚ ਇੱਕ ਅਭਿਨੇਤਾ ਅਤੇ ਨਿਰਦੇਸ਼ਕ ਵਜੋਂ ਕੰਮ ਕੀਤਾ, ਜੋ ਕਿ ਖੇਤਰੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਦਰਸ਼ਨ ਕੀਤਾ , ਸੁਨੀਤਾ ਧੀਰ ਪਹਿਲੀ ਮਹਿਲਾ ਮਸ਼ਹੂਰ ਅਦਾਕਾਰਾ ਹਨ ਜਿਸ ਨੇ ਸੱਭਿਆਚਾਰਕ ਦ੍ਰਿਸ਼ਟੀਕੋਣ ਵਿੱਚ ਇੱਕ ਵਿਸ਼ੇਸ਼ ਸਥਾਨ ਬਣਾਇਆ ਹੈ,ਇੱਕ ਪ੍ਰੋਫੈਸਰ ਦੇ ਰੂਪ ਵਿੱਚ ਆਪਣੇ ਸਫਲ ਅਕਾਦਮਿਕ ਕੈਰੀਅਰ ਦੇ ਨਾਲ ਉਸਦੇ ਯਾਦਗਾਰੀ ਫਿਲਮ ਕੈਰੀਅਰ ਨੂੰ ਜੋੜਨਾ ਇਕਸੁਰ, ਪੂਰੀ ਤਰ੍ਹਾਂ ਬਰਕਰਾਰ ਰੱਖਣਾ ਜਦੋਂ ਕਿ ਲਗਾਤਾਰ ਜ਼ਾਰੀ ਹੈ ਆਉਣ ਵਾਲੀ ਪੰਜਾਬੀ ਫਿਲਮ ਬੀਬੀ ਰਜਨੀ ਵਿੱਚ ਵੀ ਉਨਾਂ ਨੇ ਅਹਿਮ ਰੋਲ ਨਿਭਾਇਆ ਹੈ। ਇਸ ਸਨਮਾਨ ਦੇ ਲਈ ਡਾ ਸੁਨੀਤਾ ਧੀਰ ਨੇ ਸੰਤੋਸ਼ ਸ਼ੁਕਲਾ ਪ੍ਰਧਾਨ ਅਤੇ ਸੀ ਈ ਉ ਵਰਲਡ ਬੁੱਕ ਆਫ ਰਿਕਾਰਡਸ ਲੰਡਨ ਅਤੇ ਜਸਵੀਰ ਸਿੰਘ ਛਿੰਦਾਂ ਦਾ ਧੰਨਵਾਦ ਕੀਤਾ।