ਦੋ ਘੰਟਿਆਂ ਵਿਚ ਹੀ ਪਿੰਡ ਸਿੰਘਪੁਰ ਵਿਖੇ ਹੋਏ ਕਤਲ ਦੇ ਦੋਸ਼ੀ ਨੂੰ ਕੀਤਾ ਪੁਲਸ ਨੇ ਕੀਤਾ ਗ੍ਰਿਫ਼ਤਾਰ

ਦੋ ਘੰਟਿਆਂ ਵਿਚ ਹੀ ਪਿੰਡ ਸਿੰਘਪੁਰ ਵਿਖੇ ਹੋਏ ਕਤਲ ਦੇ ਦੋਸ਼ੀ ਨੂੰ ਕੀਤਾ ਪੁਲਸ ਨੇ ਕੀਤਾ ਗ੍ਰਿਫ਼ਤਾਰ
ਜਲੰਧਰ : ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ ਦੀ ਦਿਹਾਤੀ ਪੁਲਸ ਨੇ ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪਿੰਡ ਸਿੰਘਪੁਰ ਵਿਖੇ ਹੋਏ ਕਤਲ ਨੂੰ 2 ਘੰਟਿਆਂ ’ਚ ਹੀ ਹੱਲ ਕਰ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕਾ ਦੇ ਪਤੀ ਜਸਬੀਰ ਸਿੰਘ ਉਰਫ ਮਿੱਠੂ ਪੁੱਤਰ ਬੰਸੂ ਵਾਸੀ ਪਿੰਡ ਖੁਰਲਾਪੁਰ ਜਲੰਧਰ ਨੇ ਦੱਸਿਆ ਕਿ ਉਹ ਸਮੇਤ ਪਰਿਵਾਰ ਇਕੱਠੇ ਹੀ ਇੱਕੋ ਘਰ ’ਚ ਰਹਿੰਦੇ ਹਨ। ਉਸ ਨੇ ਮੌਕੇ ’ਤੇ ਪਹੁੰਚ ਕੇ ਵੇਖਿਆ ਕਿ ਉਸ ਦੀ ਪਤਨੀ ਦੀ ਹਾਲਤ ਕਾਫੀ ਗੰਭੀਰ ਸੀ ਤੇ ਸਿਰ ’ਚ ਕਾਫੀ ਸੱਟ ਲੱਗੀ ਹੋਈ ਸੀ ਤੇ ਕਮਰੇ ਦੇ ਦਰਵਾਜ਼ੇ ਦੇ ਅੱਗੇ ਲਹੂ-ਲੁਹਾਨ ਪਈ ਹੋਈ ਸੀ। ਮ੍ਰਿਤਕ ਔਰਤ ਦੇ ਪਤੀ ਨੇ ਥਾਣਾ ਮਹਿਤਪੁਰ ਵਿਖੇ ਸ਼ਿਕਾਇਤ ਦਿੱਤੀ, ਜਿਸ ’ਤੇ ਤਰੁੰਤ ਕਾਰਵਾਈ ਕਰਦਿਆਂ ਥਾਣਾ ਮੁਖੀ ਇੰਸ. ਜੈਪਾਲ ਨੇ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚ ਕੇ ਕਤਲ ਦੀ ਗੁੱਥੀ ਸੁਲਝਾਉਣ ’ਚ ਸਫਲਤਾ ਹਾਸਲ ਕੀਤੀ। ਮਹਿਤਪੁਰ ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀ ਨੂੰ ਫੜਨ ’ਚ ਸਫਲਤਾ ਹਾਸਲ ਕੀਤੀ ਹੈ।
