ਗ੍ਰਿਫ਼ਤਾਰ ਕਰਨ ਗਈ ਪੁਲਸ ਪਾਰਟੀ ਤੇ ਹਮਲਾ, ਵਰਦੀ ਪਾੜਨ ਤੇ ਗ੍ਰਿਫ਼ਤ ਮੁਲਜਮ ਨੂੰ ਪੁਲਸ ਦੀ ਹਿਰਾਸਤ ਵਿਚੋਂ ਭਜਾਉਣ ਦੇ ਦੋਸ਼ ਹੇਠ 15 ਲੋਕਾਂ ਵਿਰੁੱਧ ਕੇਸ ਦਰਜ

ਦੁਆਰਾ: Punjab Bani ਪ੍ਰਕਾਸ਼ਿਤ :Saturday, 17 August, 2024, 09:12 AM

ਗ੍ਰਿਫ਼ਤਾਰ ਕਰਨ ਗਈ ਪੁਲਸ ਪਾਰਟੀ ਤੇ ਹਮਲਾ, ਵਰਦੀ ਪਾੜਨ ਤੇ ਗ੍ਰਿਫ਼ਤ ਮੁਲਜਮ ਨੂੰ ਪੁਲਸ ਦੀ ਹਿਰਾਸਤ ਵਿਚੋਂ ਭਜਾਉਣ ਦੇ ਦੋਸ਼ ਹੇਠ 15 ਲੋਕਾਂ ਵਿਰੁੱਧ ਕੇਸ ਦਰਜ
ਗੁਰੂਹਰਸਹਾਏ : ਪੰਜਾਬ ਦੇ ਗੁਰੂਹਰਸਹਾਏ ਦੇ ਪਿੰਡ ਮੋਹਣ ਕੇ ਉਤਾੜ ਵਿਖੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਸ ਪਾਰਟੀ ’ਤੇ ਹਮਲਾ ਕਰਨ, ਪੁਲਸ ਮੁਲਾਜ਼ਮ ਦੀ ਵਰਦੀ ਪਾੜਨ ਅਤੇ ਪੁਲਸ ਦੀ ਹਿਰਾਸਤ ਵਿਚੋਂ ਮੁਲਜ਼ਮ ਨੂੰ ਛੁਡਵਾ ਕੇ ਭਜਾ ਦੇਣ ਦੇ ਦੋਸ਼ ’ਚ ਥਾਣਾ ਗੁਰੂਹਰਸਹਾਏ ਦੀ ਪੁਲਸ ਨੇ 15 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ । ਥਾਣਾ ਗੁਰੂਹਰਸਹਾਏ ਦੇ ਸਹਾਇਕ ਇੰਸਪੈਕਟਰ ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਵਲੰਟੀਅਰ ਮਨਜਿੰਦਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਸੋਹਣਗੜ੍ਹ ਰੱਤੇਵਾਲਾ ਨੇ ਦੱਸਿਆ ਕਿ ਉਹ ਮੁਲਜ਼ਮ ਵਿਸ਼ਵਜੀਤ ਸਿੰਘ ਉਰਫ ਵਿੱਕੀ ਪੁੱਤਰ ਕੁਲਵੰਤ ਸਿੰਘ ਨੂੰ ਉਸ ਦੇ ਘਰੋਂ ਗ੍ਰਿਫਤਾਰ ਕਰਨ ਲਈ ਸਾਥੀ ਕਰਮਚਾਰੀਆਂ ਨਾਲ ਗਿਆ ਸੀ । ਇਸ ਦੌਰਾਨ ਜਦ ਉਨ੍ਹਾਂ ਮੁਲਜ਼ਮ ਨੂੰ ਕਾਬੂ ਕਰ ਕੇ ਮੋਟਰਸਾਈਕਲ ’ਤੇ ਬਿਠਾਇਆ ਤਾਂ ਮੁਲਜ਼ਮ ਕੇਵਲ ਸਿੰਘ ਪੁੱਤਰ ਜੰਗੀਰ ਸਿੰਘ, ਸ਼ੰਟੀ ਪੁੱਤਰ ਜੰਗੀਰ ਸਿੰਘ, ਕੁੰਦਨ ਸਿੰਘ ਪੁੱਤਰ ਜੰਗੀਰ ਸਿੰਘ, ਨੀਸ਼ਾ ਪੁੱਤਰੀ ਕੇਵਲ ਸਿੰਘ, ਮੋਨਿਕਾ ਪਤਨੀ ਵਿੱਕੀ, ਰਚਨਾ ਪਤਨੀ ਕ੍ਰਿਸ਼ਨ ਅਤੇ ਗੁਰਜੀਤ ਕੌਰ ਪਤਨੀ ਕੇਵਲ ਸਿੰਘ ਵਾਸੀ ਮੋਹਣ ਕੇ ਉਤਾੜ ਅਤੇ 7 ਅਣਪਛਾਤੇ ਲੋਕਾਂ ਨੇ ਮਿਲ ਕੇ ਇੱਟਾਂ-ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ।