ਕੰਪਿਊਟਰ ਆਪ੍ਰੇਟਰ ਵਿਰੁੱਧ ਗਬਨ ਕਰਨ ਦੇ ਦੋਸ਼ ਹੇਠ ਕੇਸ ਦਰਜ

ਦੁਆਰਾ: Punjab Bani ਪ੍ਰਕਾਸ਼ਿਤ :Saturday, 17 August, 2024, 09:02 AM

ਕੰਪਿਊਟਰ ਆਪ੍ਰੇਟਰ ਵਿਰੁੱਧ ਗਬਨ ਕਰਨ ਦੇ ਦੋਸ਼ ਹੇਠ ਕੇਸ ਦਰਜ
ਬਟਾਲਾ : ਗੁਰਪ੍ਰੀਤ ਸਿੰਘ ਕੰਪਿਊਟਰ ਆਪ੍ਰੇਟਰ (ਈ-ਪੰਚਾਇਤ) ਬਲਾਕ ਕਾਦੀਆਂ ਪੁੱਤਰ ਬਲਵਿੰਦਰ ਸਿੰਘ ਵਾਸੀ ਧਰਮਪੁਰਾ ਕਾਲੋਨੀ ਬਟਾਲਾ ਜੋ ਕਿ ਕੰਪਿਊਟਰ ਅਪ੍ਰੇਟਰ ਹੈ ਵਲੋਂ 48 ਲੱਖ 13 ਹਜ਼ਾਰ 792 ਰੁਪਏ ਦਾ ਗਬਨ ਕਰਨ ਦੇ ਕਥਿਤ ਦੋਸ਼ੀ ਹੇਠ ਥਾਣਾ ਕਾਦੀਆਂ ਦੀ ਪੁਲਸ ਵਲੋਂ ਵਿਰੁੱਧ ਕੇਸ ਦਰਜ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਐੱਸ. ਐੱਸ. ਪੀ ਬਟਾਲਾ ਨੂੰ ਗੁਰਪ੍ਰੀਤ ਸਿੰਘ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਕਾਦੀਆਂ ਵਾਸੀ ਪਿੰਡ ਭੱਲਰ, ਥਾਣਾ ਸਦਰ ਹਾਲ ਵਾਸੀ ਬੀ.ਡੀ.ਪੀ.ਓ ਦਫਤਰ ਕਾਦੀਆਂ ਨੇ ਦਰਖਾਸਤ ਦਿੱਤੀ ਸੀ ਤੇ ਦੱਸਿਆ ਸੀ ਕਿ ਗੁਰਪ੍ਰੀਤ ਸਿੰਘ ਜੋ ਕੰਪਿਊਟਰ ਆਪ੍ਰੇਟਰ (ਈ-ਪੰਚਾਇਤ) ਬਲਾਕ ਕਾਦੀਆਂ ਵਿਖੇ ਤਾਇਨਾਤ ਹੈ ਵਲੋਂ ਮਾਰਚ 2021 ਤੋਂ ਅਗਸਤ 2022 ਤੱਕ ਦੇ ਸਮੇਂ ਦੌਰਾਨ ਐੱਚ. ਡੀ. ਐੱਫ. ਸੀ. ਬੈਂਕ ਸ਼ਾਖਾ ਕਾਦੀਆਂ ਵਿਚ ਆਪਣੇ ਨਿੱਜੀ ਖਾਤੇ ਵਿਚ ਵੱਖ-ਵੱਖ ਗ੍ਰਾਮ ਪੰਚਾਇਤਾਂ ਦੇ 15ਵੇਂ ਵਿੱਤ ਕਮੀਸ਼ਨ ਦੇ ਖਾਤਿਆਂ ਵਿਚੋਂ ਲਗਭਗ 48 ਲੱਖ 13 ਹਜ਼ਾਰ 792 ਰੁਪਏ ਪੀ. ਐੱਫ. ਐੱਮ. ਐੱਸ ਰਾਹੀਂ ਟ੍ਰਾਂਸਫਰ ਕਰਕੇ ਗਬਨ ਕੀਤਾ ਹੈ। ਇਸ ਸਬੰਧੀ ਕੀਤੀ ਜਾਂਚ ਦੇ ਆਧਾਰ ’ਤੇ ਏ. ਐੱਸ. ਆਈ. ਕੁਲਦੀਪ ਸਿੰਘ ਨੇ ਕਾਰਵਾਈ ਕਰਦਿਆਂ ਉਕਤ ਕੰਪਿਊਟਰ ਆਪ੍ਰੇਟਰ ਵਿਰੁੱਧ ਥਾਣਾ ਕਾਦੀਆਂ ਵਿਖੇ ਕੇਸ ਦਰਜ ਕਰ ਦਿੱਤਾ ਹੈ।