ਪਾਕਿਸਤਾਨ ਵਿੱਚ ਪੁਲਿਸ ਨੇ ਸਿੱਖ ਔਰਤ ਨੂੰ ਬੰਧਕ ਬਣਾ ਕੇ ਸਮੂਹਿਕ ਬਲਾਤਕਾਰ ਕਰਨ ਵਾਲਿਆਂ ਤੋਂ ਛੁਡਵਾਇਆ

ਦੁਆਰਾ: Punjab Bani ਪ੍ਰਕਾਸ਼ਿਤ :Saturday, 17 August, 2024, 01:50 PM

ਪਾਕਿਸਤਾਨ ਵਿੱਚ ਪੁਲਿਸ ਨੇ ਸਿੱਖ ਔਰਤ ਨੂੰ ਬੰਧਕ ਬਣਾ ਕੇ ਸਮੂਹਿਕ ਬਲਾਤਕਾਰ ਕਰਨ ਵਾਲਿਆਂ ਤੋਂ ਛੁਡਵਾਇਆ
ਨਵੀਂ ਦਿੱਲੀ, 17 ਅਗਸਤ : ਪਾਕਿਸਤਾਨ ਪੁਲਿਸ ਨੇ ਇਕ ਸਿੱਖ ਔਰਤ ਨੂੰ ਪਿਛਲੇ ਕਈ ਮਹੀਨਿਆਂ ਤੋਂ ਬੰਧਕ ਬਣਾ ਕੇ ਉਸ ਨਾਲ ਸਮੂਹਿਕ ਬਲਾਤਕਾਰ ਕਰਨ ਵਾਲੇ ਦੋ ਵਿਅਕਤੀਆਂ ਦੇ ਚੁੰਗਲ ਵਿਚੋਂ ਛੁਡਵਾਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਔਰਤ ਅਤੇ ਉਸ ਦੇ ਨਾਬਾਲਗ ਪੁੱਤਰ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ ਅਤੇ ਇਸ ਮਾਮਲੇ ‘ਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਘਟਨਾ ਲਾਹੌਰ ਤੋਂ ਕਰੀਬ 130 ਕਿਲੋਮੀਟਰ ਦੂਰ ਪੰਜਾਬ ਦੇ ਫੈਸਲਾਬਾਦ ਜ਼ਿਲ੍ਹੇ ਦੀ ਹੈ। ਪੀੜਤਾ ਤਲਾਕਸ਼ੁਦਾ ਸਿੱਖ ਔਰਤ ਹੈ ਅਤੇ ਆਪਣੇ ਬੇਟੇ ਨਾਲ ਇਕੱਲੀ ਰਹਿੰਦੀ ਸੀ।