ਪਿਤਾ ਹੀ ਕਰਦਾ ਰਿਹਾ ਆਪਣੀ ਧੀ ਨਾਲ ਇਕ ਸਾਲ ਤੱਕ ਜਬਰ ਜਨਾਹ

ਪਿਤਾ ਹੀ ਕਰਦਾ ਰਿਹਾ ਆਪਣੀ ਧੀ ਨਾਲ ਇਕ ਸਾਲ ਤੱਕ ਜਬਰ ਜਨਾਹ
ਬਿਜਨੌਰ : ਭਾਰਤ ਦੇ ਉੱਤਰ ਪ੍ਰਦੇਸ਼ ਸੂਬੇ ਦੇ ਬਿਜਨੌਰ ਜਿਲ੍ਹੇ `ਚ ਇਕ ਪਿਤਾ ਵਲੋਂ ਆਪਣੀ ਹੀ ਧੀ ਨਾਲ ਇਕ ਸਾਲ ਤੱਕ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਬਰ ਜਨਾਹ ਦੀ ਪੀੜਤਾ ਦੀ ਮਾਂ ਦੀ ਸ਼ਿਕਾਇਤ `ਤੇ ਪੁਲਸ ਨੇ ਦੋਸ਼ੀ ਖਿ਼ਲਾਫ਼ ਮਾਮਲਾ ਤਾਂ ਦਰਜ ਕਰ ਲਿਆ ਹੈ ਪਰ ਜਬਰ ਜਨਾਹ ਦੇ ਘਟਨਾਕ੍ਰਮ ਨੂੰ ਅੰਜਾਮ ਦੇਣ ਵਾਲੇ ਦੀ ਭਾਲ ਜਾਰੀ ਹੈ।ਪੀੜਤ ਬੱਚੀ ਦੀ ਮਾਂ ਨੇ ਪੁਲਸ ਨੂੰ ਸ਼ਿਕਾਇਤ ਦੇ ਕੇ ਦੱਸਿਆ ਕਿ ਉਸ ਦੇ 5 ਬੱਚੇ ਹਨ, ਜਿਸ `ਚ ਤਿੰਨ ਧੀਆਂ ਅਤੇ 2 ਪੁੱਤਰ ਹਨ। 17 ਸਾਲਾ ਧੀ ਘੱਟ ਬੋਲਦੀ ਹੈ। ਔਰਤ ਦਾ ਕਹਿਣਾ ਹੈ ਕਿ ਉਸ ਦੀ ਧੀ ਨੇ 15 ਦਿਨ ਪਹਿਲੇ ਉਸ ਨੂੰ ਦੱਸਿਆ ਕਿ ਉਸ ਦਾ ਪਿਓ ਉਸ ਨਾਲ ਗਲਤ ਹਰਕਤ ਕਰਦਾ ਹੈ ਅਤੇ ਪਿਛਲੇ ਇਕ ਸਾਲ ਤੋਂ ਉਸ ਨਾਲ ਜਬਰਨ ਜਬਰ ਜ਼ਿਨਾਹ ਦੀ ਘਟਨਾ ਨੂੰ ਅੰਜਾਮ ਦੇ ਰਿਹਾ ਹੈ। ਵਿਰੋਧ ਕਰਨ `ਤੇ ਜਾਨੋਂ ਮਾਰਨ ਦੀ ਧਮਕੀ ਦਿੰਦਾ ਹੈ। ਪੀੜਤ ਔਰਤ ਨੇ ਦੱਸਿਆ ਕਿ ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ। ਉਸ ਨੇ ਹਿੰਮਤ ਕਰ ਕੇ ਮੁਹੱਲੇ ਵਾਸੀਆਂ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਤਾਂ ਦੋਸ਼ੀ ਉਸ ਨੂੰ ਤਿੰਨ ਤਲਾਕ ਦੇ ਕੇ ਮੌਕੇ `ਤੇ ਫਰਾਰ ਹੋ ਗਿਆ। ਉੱਥੇ ਹੀ ਇਸ ਮਾਮਲੇ `ਚ ਅਫਜ਼ਲਗੜ੍ਹ ਸੀ.ਓ. ਅੰਜਨੀ ਕੁਮਾਰ ਚਤੁਰਵੇਦੀ ਦਾ ਕਹਿਣਾ ਹੈ ਕਿ ਸ਼ਿਕਾਇਤ ਦੇ ਆਧਾਰ `ਤੇ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਦੀ ਗ੍ਰਿਫ਼ਤਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
