ਬਠਿੰਡਾ ਵਿਖੇ ਮੋਮੋਜ਼ ਦੀ ਦੁਕਾਨ ਤੋਂ ਲਏ ਸਪਰਿੰਗ ਰੋਲ ਖਾਣ ਪਿੱਛੋਂ ਇੱਕ ਪਰਿਵਾਰ ਦੇ ਬੱਚੇ ਹੋਏ ਬਿਮਾਰ
ਦੁਆਰਾ: Punjab Bani ਪ੍ਰਕਾਸ਼ਿਤ :Saturday, 17 August, 2024, 12:20 PM
ਬਠਿੰਡਾ ਵਿਖੇ ਮੋਮੋਜ਼ ਦੀ ਦੁਕਾਨ ਤੋਂ ਲਏ ਸਪਰਿੰਗ ਰੋਲ ਖਾਣ ਪਿੱਛੋਂ ਇੱਕ ਪਰਿਵਾਰ ਦੇ ਬੱਚੇ ਹੋਏ ਬਿਮਾਰ
ਬਠਿੰਡਾ : ਪੰਜਾਬ ਦੇ ਸ਼ਹਿਰ ਬਠਿੰਡਾ ਦੀ ਭੱਟੀ ਰੋਡ ਤੇ ਇਕ ਮੋਮਜ ਦੀ ਦੁਕਾਨ ਤੋਂ ਇੱਕੋ ਪਰਿਵਾਰ ਦੇ ਕੁੱਝ ਬੱਚਿਆਂ ਦੇ ਸਪਰਿੰਗ ਰੋਲ ਲੈ ਕੇ ਖਾਣ ਤੋਂ ਬਾਅਦ ਬਿਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜ੍ਹਤ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਵਲੋਂ ਤੁਰੰਤ ਮੋਮਜ਼ ਦੀ ਦੁਕਾਨ ਤੇ ਪਹੁੰਚ ਕਰਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਨਾ ਦੇ ਕੇ ਦੁਕਾਨਦਾਰ ਦੀ ਦੁਕਾਨ ਵਿਚ ਪਈਆਂ ਵਸਤਾਂ ਦੇ ਸੈਂਪਲ ਭਰਵਾਏ ਗਏ ਹਨ। ਦੱਸਣਯੋਗ ਹੈ ਕਿ ਫਾਸਟ ਫੂਡ ਨਾਲ ਬਿਮਾਰੀਆਂ ਤੋਂ ਅਕਸਰ ਮਾਹਰ ਲੋਕਾਂ ਨੂੰ ਸੁਚੇਤ ਕਰਦੇ ਹਨ ਪਰ ਫਿਰ ਵੀ ਲੋਕ ਫਾਸਟ ਫੂਡ ਖਾਣਾ ਨਹੀਂ ਛੱਡਦੇ। ਇਸ ਗੱਲ ਦਾ ਫਾਇਦਾ ਫਾਸਟ ਫੂਡ ਵਾਲੇ ਵੀ ਚੁੱਕਦੇ ਹਨ ਅਤੇ ਲੋਕਾਂ ਦੀ ਸਿਹਤ ਦਾ ਵੀ ਖਿਆਲ ਨਹੀਂ ਰੱਖਦੇ, ਭਾਵੇਂ ਉਹ ਬੱਚਿਆਂ ਦੇ ਖਾਣ ਲਈ ਹੀ ਕਿਉਂ ਨਾ ਹੋਣ।