ਭਰਾ ਨੇ ਹੀ ਕੀਤਾ ਭਰਾ ਦਾ ਕਤਲ

ਦੁਆਰਾ: Punjab Bani ਪ੍ਰਕਾਸ਼ਿਤ :Tuesday, 20 August, 2024, 01:04 PM

ਭਰਾ ਨੇ ਹੀ ਕੀਤਾ ਭਰਾ ਦਾ ਕਤਲ
ਫਾਜਿਲਕਾ : ਪੰਜਾਬ ਦੇ ਫਾਜਿ਼ਲਕਾ ਸ਼ਹਿਰ ਵਿਖੇ ਭਰਾ ਵਲੋਂ ਭਰਾ ਦਾ ਕਤਲ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਮੁਲਜ਼ਮ ਭਰਾ ਨੇ ਇਸ ਤੋਂ ਵੀ ਖੌਫਨਾਕ ਗੱਲ ਇਹ ਕੀਤੀ ਕਿ ਕਤਲ ਦੀ ਤਸਵੀਰ ਖਿੱਚ ਕੇ ਭੈਣ ਨੂੰ ਭੇਜ ਦਿੱਤੀ। ਘਟਨਾ ਨਾਲ ਪਿੰਡ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।ਜਾਣਕਾਰੀ ਅਨੁਸਾਰ ਘਟਨਾ ਰੱਖੜੀ ਤੋਂ ਇੱਕ ਦਿਨ ਪਹਿਲਾਂ ਐਤਵਾਰ ਦੀ ਹੈ, ਜਦੋਂ ਛੋਟੇ ਭਰਾ ਨੇ ਵੱਡੇ ਭਰਾ ਦਾ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਪੁਲਿਸ ਮੌਕੇ `ਤੇ ਪਹੁੰਚ ਗਈ ਅਤੇ ਫੋਰੈਂਸਿਕ ਟੀਮ ਵਲੋਂ ਜਾਂਚ ਤੋਂ ਬਾਅਦ ਲਾਸ਼ ਦਾ ਹਸਪਤਾਲ ਤੋਂ ਪੋਸਟਮਾਰਟਮ ਕਰਵਾਇਆ ਗਿਆ।