ਦੋ ਲੜਕੀਆਂ ਨਾਲ ਛੇੜਛਾੜ ਕਾਰਨ ਲੋਕਾਂ 'ਚ ਰੋਸ

ਦੁਆਰਾ: Punjab Bani ਪ੍ਰਕਾਸ਼ਿਤ :Tuesday, 20 August, 2024, 12:45 PM

ਦੋ ਲੜਕੀਆਂ ਨਾਲ ਛੇੜਛਾੜ ਕਾਰਨ ਲੋਕਾਂ ‘ਚ ਰੋਸ
ਮੁੰਬਈ, 20 ਅਗਸਤ – ਮੁੰਬਈ ‘ਚ ਦੋ ਛੋਟੀਆਂ ਬੱਚੀਆਂ ਨਾਲ ਜਿਨਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਠਾਣੇ ਦੇ ਬਦਲਾਪੁਰ ਸ਼ਹਿਰ ‘ਚ ਸਥਿਤ ਇਕ ਮਸ਼ਹੂਰ ਸਕੂਲ ‘ਚ ਵਾਪਰੀ। ਇਸ ਦੇ ਵਿਰੋਧ ‘ਚ ਮਾਪੇ ਵੱਡੀ ਗਿਣਤੀ ‘ਚ ਲੋਕਾਂ ਦੇ ਨਾਲ ਬਦਲਾਪੁਰ ਸਟੇਸ਼ਨ ‘ਤੇ ਪ੍ਰਦਰਸ਼ਨ ਕਰ ਰਹੇ ਹਨ। ਮਾਪੇ ਪ੍ਰਸ਼ਾਸਨ ਤੋਂ ਮੁਆਫ਼ੀ ਮੰਗਣ ਅਤੇ ਬੱਚਿਆਂ ਦੀ ਸੁਰੱਖਿਆ ਦੀ ਗਰੰਟੀ ਦੀ ਮੰਗ ਕਰ ਰਹੇ ਹਨ, ਜਿਸ ਕਾਰਨ ਸਥਿਤੀ ਕਾਫ਼ੀ ਤਣਾਅਪੂਰਨ ਬਣੀ ਹੋਈ ਹੈ।