ਚਾਰ ਜੁਆਕਾਂ ਦੀ ਮਾਂ ਨੇ ਪ੍ਰੇਮੀ ਨਾਲ ਮਿਲ ਮੌਤ ਦੇ ਘਾਟ ਉਤਾਰਿਆ ਆਪਣਾ ਹੀ ਘਰ ਵਾਲਾ
ਦੁਆਰਾ: Punjab Bani ਪ੍ਰਕਾਸ਼ਿਤ :Tuesday, 20 August, 2024, 11:42 AM

ਚਾਰ ਜੁਆਕਾਂ ਦੀ ਮਾਂ ਨੇ ਪ੍ਰੇਮੀ ਨਾਲ ਮਿਲ ਮੌਤ ਦੇ ਘਾਟ ਉਤਾਰਿਆ ਆਪਣਾ ਹੀ ਘਰ ਵਾਲਾ
ਗੁਰਦਾਸਪੁਰ : ਪੰਜਾਬ ਦੇ ਜਿ਼ਲਾ ਗੁਰਦਾਸਪੁਰ ਦੇ ਪਿੰਡ ਸਿੰਗੋਵਾਲ ਵਿਖੇ ਚਾਰ ਜੁਆਕਾਂ ਦੀ ਮਾਂ ਸੋਨੀਆ ਵਲੋਂ ਆਪਣੇ ਮਨਜਿੰਦਰ ਸਿੰਘ ਨਾਮੀ ਵਿਅਕਤੀ ਨਾਲ ਪ੍ਰੇਮ ਸਬੰਧਾਂ ਦੇ ਚਲਦਿਆਂ ਆਪਣੇ ਹੀ ਘਰ ਵਾਲੇ ਹੈਪੀ ਨੂੰ ਜਹਿਰੀਲੀ ਚੀਜ਼ ਦੇ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਉਕਤ ਭਾਣਾ 10 ਨਵੰਬਰ 2022 ਵਿਚ ਵਾਪਰਿਆ ਸੀ। ਉਕਤ ਸਮੁੱਚੇ ਘਟਨਾਕ੍ਰਮ ਸਬੰਧੀ ਹੈਪੀ ਦੇ ਪਿਤਾ ਬਲਦੇਵ ਸਿੰਘ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਸਾਰੇ ਘਟਨਾਕ੍ਰਮ ਸਬੰਧੀ ਪੁਲਸ ਨੂੰ ਦੱਸਿਆ, ਜਿਸ ਤੇ ਪੁਲਸ ਨੇ ਕੇਸ ਦਰਜ ਕਰਕੇ ਕਾਰਵਾਈ ਵਿਢ ਦਿੱਤੀ ਹੈ।
