ਪਠਾਨਕੋਟ ਵਿਚ ਤਾਇਨਾਤ ਅਗਨੀਵੀਰ ਜਵਾਨ ਵਲੋਂ 50 ਲੱਖ ਤੋਂ ਵਧ ਦੀ ਲੁੱਟ ਵਿਚ ਜੀਜਾ ਵੀ ਸ਼ਾਮਲ

ਦੁਆਰਾ: Punjab Bani ਪ੍ਰਕਾਸ਼ਿਤ :Tuesday, 20 August, 2024, 11:53 AM

ਪਠਾਨਕੋਟ ਵਿਚ ਤਾਇਨਾਤ ਅਗਨੀਵੀਰ ਜਵਾਨ ਵਲੋਂ 50 ਲੱਖ ਤੋਂ ਵਧ ਦੀ ਲੁੱਟ ਵਿਚ ਜੀਜਾ ਵੀ ਸ਼ਾਮਲ
ਮੱਧ ਪ੍ਰਦੇਸ : ਭਾਰਤ ਦੇ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਬਾਗਸੇਵਨੀਆ ਇਲਾਕੇ ਵਿੱਚ ਇੱਕ ਗਹਿਣਿਆਂ ਦੀ ਦੁਕਾਨ ਤੋਂ 50 ਲੱਖ ਰੁਪਏ ਤੋਂ ਵੱਧ ਦੀ ਲੁੱਟ ਦੇ ਮਾਮਲੇ ਵਿੱਚ ਪੁਲਿਸ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਪੁਲਸ ਅਨੁਸਾਰ ਇਸ ਲੁੱਟ ਦਾ ਮੁੱਖ ਮੁਲਜ਼ਮ ਅਗਨੀਵੀਰ ਜਵਾਨ ਭਾਰਤੀ ਫੌਜ ਵਿੱਚ ਹੈ ਅਤੇ ਇਸ ਸਮੇਂ ਪਠਾਨਕੋਟ ਵਿੱਚ ਤਾਇਨਾਤ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਉਹ ਭੋਪਾਲ ਆਪਣੀ ਭੈਣ ਅਤੇ ਜੀਜਾ ਦੇ ਘਰ ਛੁੱਟੀਆਂ ਮਨਾਉਣ ਆਇਆ ਸੀ । ਭੋਪਾਲ ਦੇ ਪੁਲਸ ਕਮਿਸ਼ਨਰ ਹਰੀਨਾਰਾਇਣਚਾਰੀ ਮਿਸ਼ਰਾ ਨੇ ਦੱਸਿਆ ਕਿ ਡਕੈਤੀ ਦੇ ਮਾਸਟਰਮਾਈਂਡ ਆਕਾਸ਼ ਰਾਏ ਅਤੇ ਮੋਹਿਤ ਸਿੰਘ ਬਘੇਲ ਜੀਜਾ ਸਾਲਾ ਹਨ। ਪੁਲਸ ਕਮਿਸ਼ਨਰ ਅਨੁਸਾਰ ਮੋਹਿਤ ਸਿੰਘ ਬਘੇਲ ਭਾਰਤੀ ਫੌਜ ਵਿੱਚ ਇੱਕ ਅਗਨੀਵੀਰ ਸਿਪਾਹੀ ਹੈ ਅਤੇ ਇਸ ਸਮੇਂ ਪਠਾਨਕੋਟ ਵਿੱਚ ਤਾਇਨਾਤ ਹੈ। ਭੋਪਾਲ ਪੁਲਸ ਨੇ ਵੀ ਫੌਜ ਤੋਂ ਮੋਹਿਤ ਸਿੰਘ ਬਘੇਲ ਬਾਰੇ ਜਾਣਕਾਰੀ ਮੰਗੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮੁਲਜ਼ਮਾਂ ਬਾਰੇ ਸਾਰੀ ਜਾਣਕਾਰੀ ਦੀ ਜਾਂਚ ਕਰ ਰਹੇ ਹਨ ।