45 ਸਾਲਾਂ ਵਿਅਕਤੀ ਨੇ 3 ਸਾਲਾ ਮਾਸੂਮ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਦੁਆਰਾ: Punjab Bani ਪ੍ਰਕਾਸ਼ਿਤ :Monday, 19 August, 2024, 03:07 PM

45 ਸਾਲਾਂ ਵਿਅਕਤੀ ਨੇ 3 ਸਾਲਾ ਮਾਸੂਮ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ
ਜੋਧਪੁਰ : ਭਾਰਤ ਦੇ ਜੋਧਪੁਰ ਵਿਖੇ ਇਕ ਤਿੰਨ ਸਾਲਾ ਬੱਚੀ ਨੂੰ 45 ਸਾਲਾ ਹਰੀਸ਼ ਸਿੰਧੀ ਨਾਮੀ ਵਿਅਕਤੀ ਵਲੋਂ ਆਪਣੀ ਹਵਸ ਦਾ ਸਿ਼ਕਾਰ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਨੂੰ ਆਪਣੀ ਹਵਸ ਦਾ ਸਿ਼ਕਾਰ ਬਣਾਉਣ ਵਾਲਾ ਹਰੀਸ਼ ਸਿੰਧੀ ਚੌਪਾਸਨੀ ਹਾਊਸਿੰਗ ਬੋਰਡ ਸੈਕਟਰ 21 ਦਾ ਰਹਿਣ ਵਾਲਾ ਹੈ ਤੇ ਫਿਲਹਾਲ ਜੋਧਪੁਰ ਦੇ ਘੰਟਾਘਰ ਇਲਾਕੇ `ਚ ਚਾਹ ਦੀ ਦੁਕਾਨ `ਤੇ ਕੰਮ ਕਰਦਾ ਸੀ।ਉਕਤ ਘਟਨਾ ਦਾ ਉਸ ਸਮੇਂ ਪਤਾ ਲੱਗਿਆ ਜਦੋਂ ਜੋਧਪੁਰ ਪੁਲਸ ਕਮਿਸ਼ਨਰੇਟ ਦੇ ਏ. ਡੀ. ਸੀ. ਪੀ. ਲਾਭ ਰਾਮ ਦੇ ਅਨੁਸਾਰ ਚਾਰਾ ਵੇਚਣ ਵਾਲੀ ਇੱਕ ਔਰਤ ਨੂੰ ਕੰਬਲ ਵਿੱਚ ਲਪੇਟੀ ਹੋਈ ਪੀੜ੍ਹਤ ਲੜਕੀ ਐਤਵਾਰ ਸਵੇਰੇ ਸੜਕ `ਤੇ ਪਈ ਮਿਲੀ। ਉਪਰੰਤ ਉਸ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ।ਦੱਸਣਯੋਗ ਹੈ ਕਿ ਮਾਸੂਮ ਬੱਚੀ ਨਾਲ ਇਸ ਵਿਅਕਤੀ ਨੇ ਬਹੁਤ ਹੀ ਦਰਿੰਦਗੀ ਕੀਤੀ। ਬੱਚੀ ਦੇ ਬੁੱਲ੍ਹਾਂ ਅਤੇ ਪਿੱਠ `ਤੇ ਕੱਟ ਦੇ ਨਿਸ਼ਾਨ ਹਨ। ਪੀੜਤਾ ਐਤਵਾਰ ਸਵੇਰੇ ਖੂਨ ਨਾਲ ਲਥਪਥ ਕੰਬਲ `ਚ ਲਿਪਟੀ ਹੋਈ ਮਿਲੀ, ਜਿਸ ਨੂੰ ਗੰਭੀਰ ਹਾਲਤ `ਚ ਉਮੇਦ ਹਸਪਤਾਲ `ਚ ਭਰਤੀ ਕਰਵਾਇਆ ਗਿਆ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।