ਰੈਸਟੋਰੈਂਟ ਸੰਚਾਲਕ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ ’ਤੇ ਧਮਕੀ ਦੇ ਕੇ 2 ਕਰੋੜ ਰੁਪਏ ਦੀ ਫਿਰੌਤੀ ਮੰਗਣ ਤੇ ਕੀਤਾ ਕੇਸ ਦਰਜ

ਦੁਆਰਾ: Punjab Bani ਪ੍ਰਕਾਸ਼ਿਤ :Monday, 19 August, 2024, 10:57 AM

ਰੈਸਟੋਰੈਂਟ ਸੰਚਾਲਕ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ ’ਤੇ ਧਮਕੀ ਦੇ ਕੇ 2 ਕਰੋੜ ਰੁਪਏ ਦੀ ਫਿਰੌਤੀ ਮੰਗਣ ਤੇ ਕੀਤਾ ਕੇਸ ਦਰਜ
ਸ਼੍ਰੀਗੰਗਾਨਗਰ : ਸ਼੍ਰੀਗੰਗਾਨਗਰ ’ਚ ਜਵਾਹਰ ਨਗਰ ਥਾਣਾ ਖੇਤਰ ’ਚ ਇਕ ਰੈਸਟੋਰੈਂਟ ਦੇ ਸੰਚਾਲਕ ਤੋਂ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ ’ਤੇ ਧਮਕੀ ਦੇ ਕੇ 2 ਕਰੋੜ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਸੂਤਰਾਂ ਮੁਤਾਬਕ ਜਵਾਹਰ ਨਗਰ ਥਾਣੇ ਦੇ ਪਿੱਛੇ ਕੇ-ਬਲਾਕ ਦੇ ਵਾਸੀ ਰੈਸਟੋਰੈਂਟ ਸੰਚਾਲਕ ਦੀ ਰਿਪੋਰਟ ਦੇ ਆਧਾਰ ’ਤੇ ਬੀਤੀ ਦੇਰ ਰਾਤ ਅਭਿਸ਼ੇਕ ਨਾਂ ਦੇ ਬਦਮਾਸ਼ ਖਿਲਾਫ ਜਾਨੋਂ ਮਾਰਨ ਦੀ ਧਮਕੀ ਦੇ ਕੇ 2 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ’ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਕੱਦਮਾ ਦਰਜ ਕਰਵਾਉਣ ਵਾਲੇ ਨੌਜਵਾਨ ਦੇ ਪਰਿਵਾਰ ਨੇ ਕੁਝ ਦਿਨ ਪਹਿਲਾਂ ਹੀ ਜਵਾਹਰ ਨਗਰ ਥਾਣਾ ਖੇਤਰ ’ਚ ਸ਼ਿਵ ਚੌਕ ਦੇ ਨੇੜੇ ਇਕ ਸ਼ਾਨਦਾਰ ਰੈਸਟੋਰੈਂਟ ਸ਼ੁਰੂ ਕੀਤਾ ਸੀ। ਇਹ ਰੈਸਟੋਰੈਂਟ ਹੁਣ ਬੰਦ ਹੈ।