ਹਰਿਆਣਾ ਸਰਕਾਰ ਨੇ ਓਲੰਪਿਕ ਮੈਡਲ ਜੇਤੂਆਂ ਤੇ ਹੋਰ ਖਿਡਾਰੀਆਂ ਦੇ ਖ਼ਾਤਿਆਂ ’ਚ ਇਨਾਮੀ ਰਾਸ਼ੀ ਭੇਜ ਕੀਤੀ ਚੋਣ ਜ਼ਾਬਤੇ ਦੀ ਉਲੰਘਣਾਂ

ਦੁਆਰਾ: Punjab Bani ਪ੍ਰਕਾਸ਼ਿਤ :Monday, 19 August, 2024, 11:15 AM

ਹਰਿਆਣਾ ਸਰਕਾਰ ਨੇ ਓਲੰਪਿਕ ਮੈਡਲ ਜੇਤੂਆਂ ਤੇ ਹੋਰ ਖਿਡਾਰੀਆਂ ਦੇ ਖ਼ਾਤਿਆਂ ’ਚ ਇਨਾਮੀ ਰਾਸ਼ੀ ਭੇਜ ਕੀਤੀ ਚੋਣ ਜ਼ਾਬਤੇ ਦੀ ਉਲੰਘਣਾਂ
ਚੰਡੀਗੜ੍ਹ : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਲਈ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਖਿਡਾਰੀਆਂ ਦੇ ਖਾਤਿਆਂ ਵਿਚ ਇਨਾਮੀ ਰਾਸ਼ੀ ਭੇਜਣਾ ਸਿੱਧੇ ਸਿੱਧੇ ਚੋਣ ਜਾਬਤੇ ਦੀ ਉਲੰਘਣਾਂ ਹੈ, ਜਦੋਂ ਕਿ ਇਸੇ ਚੋਣ ਜਾਬਤੇ ਦੇ ਚਲਦਿਆਂ ਪੈਰਿਸ ਓਲੰਪਿਕਸ ਵਿਚ ਮੈਡਲ ਜੇਤੂ ਤੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਦੇਣ ਲਈ 17 ਅਗਸਤ ਨੂੰ ਆਯੋਜਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਨੂੰ ਰੱਦ ਤੱਕ ਕਰਨਾ ਪੈ ਗਿਆ ਸੀ।ਦੱਸਣਯੋਗ ਹੈ ਕਿ ਦੋ ਬਰੋਂਜ ਮੈਡਲ ਜਿੱਤਣ ਵਾਲੀ ਮਨੂ ਭਾਕਰ ਦੇ ਖ਼ਾਤੇ ਵਿਚ 5 ਕਰੋੜ ਰੁਪਏ, ਨੀਰਜ ਚੋਪੜਾ ਦੇ 4 ਕਰੋੜ ਰੁਪਏ, ਸ਼ੂਟਰ ਸਰਬਜੋਤ ਸਿੰਘ ਦੇ ਖ਼ਾਤੇ ਵਿਚ 2.5 ਕਰੋੜ ਰੁਪਏ, ਪਹਿਲਵਾਨ ਅਮਨ ਸਹਿਰਾਵਤ ਦੇ ਖ਼ਾਤੇ ਵਿਚ 2.5 ਕਰੋੜ ਰੁਪਏ ਪਾਉਣ ਸਮੇਤ 25 ਖਿਡਾਰੀਆਂ ਦੇ ਖ਼ਾਤਿਆਂ ਵਿਚ ਇਨਾਮੀ ਰਾਸ਼ੀ ਭੇਜੀ ਗਈ ਹੈ।