ਸਪਾ ਸੈਂਟਰਾਂ ਚਲਾਉਣ ਵਾਲੇ ਕਰ ਰਹੇ ਹਨ ਪੁਰਾਣੇ ਸਪਾ ਸੈਂਟਰਾਂ ਦਾ ਨਾਮ ਬਦਲ ਕੇ ਨਵਾਂ ਰੱਖ ਕੇ ਗੌਰਖ ਧੰਦਾ
ਦੁਆਰਾ: Punjab Bani ਪ੍ਰਕਾਸ਼ਿਤ :Tuesday, 20 August, 2024, 09:05 AM
ਸਪਾ ਸੈਂਟਰਾਂ ਚਲਾਉਣ ਵਾਲੇ ਕਰ ਰਹੇ ਹਨ ਪੁਰਾਣੇ ਸਪਾ ਸੈਂਟਰਾਂ ਦਾ ਨਾਮ ਬਦਲ ਕੇ ਨਵਾਂ ਰੱਖ ਕੇ ਗੌਰਖ ਧੰਦਾ
ਪੰਜਾਬ : ਪੰਜਾਬ ਦੇ ਕਈ ਸ਼ਹਿਰਾਂ ਵਿਚ ਸਪਾ ਸੈਂਟਰਾਂ ਵਿਚ ਆੜ ਹੇਠ ਚੱਲ ਰਹੇ ਗੰਦੇ ਕਾਰੋਬਾਰ ਨੂੰ ਕਰਨ ਵਾਲੇ ਵਿਅਕਤੀਆਂ ਨੇ ਆਪਣੀ ਹੁਸਿ਼ਆਰੀ ਦਾ ਸਬੂਤ ਦਿੰਦਿਆਂ ਪੁਰਾਣੇ ਸਪਾ ਸੈਂਟਰਾਂ ਦਾ ਨਾਮ ਹੀ ਬਦਲ ਕੇ ਨਵਾਂ ਨਾਮ ਰੱਖ ਲਿਆ ਹੈ, ਜਿਸ ਕਾਰਨ ਕਿਸੇ ਨੂੰ ਇਹ ਪਤਾ ਹੀ ਨਾ ਲੱਗ ਸਕੇ ਕਿ ਜਿਸ ਸਪਾ ਸੈਂਟਰ ਤੇ ਪੁਲਸ ਦੀ ਰੇਡ ਪਈ ਸੀ ਤੇ ਉਹ ਸੈਂਟਰ ਹੁਣ ਕਿਥੇ ਹੈ। ਦੱਸਣਯੋਗ ਹੈ ਕਿ ਪੰਜਾਬ ਦੇ ਜਿਨ੍ਹਾਂ ਸਪਾ ਸੈਂਟਰਾਂ ਨੂੰ ਸਪਾ ਸੈਂਟਰ ਦੀ ਆੜ ਹੇਠ ਗੰਦੇ ਕਾਰੋਬਾਰ ਦੇ ਚਲਦਿਆਂ ਬੰਦ ਕੀਤਾ ਗਿਆ ਹੈ ਦੇ ਵਲੋਂ ਜੋ ਨਵਾਂ ਨਾਮ ਰੱਖ ਕੇ ਮੁੜ ਓਹੀ ਕਾਰੋਬਾਰ ਕੀਤਾ ਜਾ ਰਿਹਾ ਹੈ ਦੀ ਵੀਡੀਓ ਵੀ ਪੁਲਸ ਕੋਲ ਪਹੁੰਚ ਚੁੱਕੀ ਹੈ।