ਪੁਲਿਸ ਨੇ ਕੀਤਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬੈਨਰਜੀ ਖਿਲਾਫ ਵਿਵਾਦਿਤ ਪੋਸਟ ਕਰਨ ਵਾਲੀ ਵਿਦਿਆਰਥਣ ਨੂੰ ਗ੍ਰਿਫਤਾਰ
ਦੁਆਰਾ: Punjab Bani ਪ੍ਰਕਾਸ਼ਿਤ :Monday, 19 August, 2024, 04:19 PM

ਪੁਲਿਸ ਨੇ ਕੀਤਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬੈਨਰਜੀ ਖਿਲਾਫ ਵਿਵਾਦਿਤ ਪੋਸਟ ਕਰਨ ਵਾਲੀ ਵਿਦਿਆਰਥਣ ਨੂੰ ਗ੍ਰਿਫਤਾਰ
ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਖਿਲਾਫ ਵਿਵਾਦਿਤ ਪੋਸਟ ਕਰਨ ਵਾਲੀ ਬੀ.ਕਾਮ (ਦੂਜੇ ਸਾਲ) ਦੀ ਵਿਦਿਆਰਥਣ ਕੀਰਤੀ ਸ਼ਰਮਾ ਨੂੰ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ਕੀਰਤੀ ਸ਼ਰਮਾ ਵਲੋਂ ‘ਕਿਰਤੀਸੋਸ਼ਲ’ ਨਾਮ ਦੇ ਹੈਂਡਲ ਨਾਲ ਮਮਤਾ ਬੈਨਰਜੀ ਦੇ ਕਤਲ ਨਾਲ ਸਬੰਧਤ ਪੋਸਟ ਕੀਤੀ ਸੀ। ਉਸਨੇ ਕਥਿਤ ਤੌਰ ‘ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਤਰ੍ਹਾਂ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਹੱਤਿਆ ਲਈ ਦੂਜਿਆਂ ਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ ਸੀ।
