Breaking News ਮੁੱਖ ਮੰਤਰੀ ਵੱਲੋਂ ਪ੍ਰਤਾਪ ਬਾਜਵਾ ਦੀ ਆਲੋਚਨਾ; ਡਰ ਦੀ ਰਾਜਨੀਤੀ ਵਿੱਚ ਨਾ ਉਲਝੋਕੈਬਨਿਟ ਵਿੱਚ ਛੇ ਅਨੁਸੂਚਿਤ ਜਾਤੀ ਮੰਤਰੀਆਂ, ਪਹਿਲੀ ਵਾਰ ਏ. ਜੀ. ਦਫ਼ਤਰ ਵਿੱਚ ਰਾਖਵਾਂਕਰਨ ਅਤੇ ਐਸ. ਸੀ. ਵਜ਼ੀਫ਼ੇ ਦੀ ਨਿਰਵਿਘਨ ਵੰਡ ਨਾਲ 'ਆਪ' ਸਰਕਾਰ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਹੈ : ਮੁੱਖ ਮੰਤਰੀ ਮਾਨਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਮੁੱਖ ਮੰਤਰੀ ਦੀ ਕੀਤੀ ਸ਼ਲਾਘਾਕਰਜਾ ਸਕੀਮ ਦੇ ਲਾਭਪਾਤਰੀਆਂ ਨੇ ਵੱਖੋ-ਵੱਖ ਕਾਰੋਬਾਰ ਤੋਰ ਕੇ ਬੇਰੁਜ਼ਗਾਰੀ ਤੋਂ ਪਾਈ ਰਾਹਤਵਿਰੁੋਧੀ ਧਿਰ ਦੇ ਨੇਤਾ ਤੇ ਕਾਂਗਰਸੀ ਆਗੂ ਪ੍ਰਤਾਪ ਬਾਜਵਾ ਅੱਜ ਹੋਣਗੇ ਪੁਲਸ ਕੋਲ ਪੇਸ਼ਮੁੱਖ ਮੰਤਰੀ ਨੇ ਵਿਸਾਖੀ ਦੇ ਪਵਿੱਤਰ ਤਿਉਹਾਰ 'ਤੇ ਪੰਜਾਬੀਆਂ ਨੂੰ ਦਿੱਤੀ ਵਧਾਈਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਨਸ਼ਾ ਮੁਕਤ ਸਿਹਤਮੰਦ ਪੰਜਾਬ ਤਹਿਤ ਜਨਹਿੱਤ ਸੰਮਤੀ ਵੱਲੋਂ ਕਰਵਾਈ ਵਿਸਾਖੀ ਦੌੜ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ

ਸਿੱਖ ਕੌਮ ਨੂੰ ਅਪੀਲ ਕੀਤੀ ਕਿ ਗੁਰਦੁਆਰਾ ਸਾਹਿਬਾਨ ਦੇ ਸੁਧਾਰ ਲਈ ਵੱਧ ਤੋਂ ਵੱਧ ਵੋਟਾਂ ਬਣਵਾਓ: ਕਸ਼ਮੀਰੀ,ਸੋਢੀ

ਦੁਆਰਾ: Punjab Bani ਪ੍ਰਕਾਸ਼ਿਤ :Saturday, 20 July, 2024, 01:23 PM

ਸਿੱਖ ਕੌਮ ਨੂੰ ਅਪੀਲ ਕੀਤੀ ਕਿ ਗੁਰਦੁਆਰਾ ਸਾਹਿਬਾਨ ਦੇ ਸੁਧਾਰ ਲਈ ਵੱਧ ਤੋਂ ਵੱਧ ਵੋਟਾਂ ਬਣਵਾਓ: ਕਸ਼ਮੀਰੀ,ਸੋਢੀ
ਪਟਿਆਲਾ : ਯਾਦਵਿੰਦਰਾ ਕਲੋਨੀ ਵਾਰਡ ਨੰਬਰ 14 ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹਰਭਜਨ ਸਿੰਘ ਕਸ਼ਮੀਰੀ (ਪ੍ਰਧਾਨ ਪਟਿਆਲ਼ਾ ਸ਼ਹਿਰੀ ਅਤੇ ਪੀ ਏ ਸੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ) , ਹਰਮੀਤ ਸਿੰਘ ਸੋਢੀ (ਜਿਲਾ ਪ੍ਰਧਾਨ ਯੂਥ ਵਿੰਗ ਪਟਿਆਲ਼ਾ ਅਤੇ ਇੰਚਾਰਜ ਮਾਲਵਾ ਜ਼ੋਨ 3 ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ) ਦੀ ਅਗਵਾਈ ਵਿਚ ਕੈਂਪ ਲਗਾ ਕੇ ਸਿਖ ਸੰਗਤ ਦੀਆਂ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਈਆਂ ਗਈਆਂ । ਆਗੁਆ ਨੇ ਪ੍ਰੈੱਸ ਨਾਲ ਗਲਬਾਤ ਕਰਦਿਆਂ ਸੰਗਤ ਨੂੰ ਅਪੀਲ ਕੀਤੀ ਕੀ ਪਿਛਲੇ ਕਈ ਸਾਲਾਂ ਤੋਂ ਐਸਜੀਪੀਸੀ ਤੇ ਬਾਦਲ ਦਲ ਕਬਜ਼ਾ ਕਰ ਕੇ ਬੈਠਾ ਹੈ ਅਤੇ ਕਿਸੇ ਗੁਰੂ ਘਰ ਦਾ ਪ੍ਰਬੰਧ ਸਹੀ ਢੰਗ ਨਾਲ ਨਹੀਂ ਹੋ ਰਿਹਾ । ਅਸੁਲਨ ਤੋਰ ਤੇ ਇਹ ਵੋਟਾਂ ਪੰਜ ਸਾਲ ਬਾਅਦ ਪੈਣੀਆਂ ਚਾਹੀਦੀਆ ਹਨ ਜੋ ਨਹੀ ਪੈ ਰਹੀਆਂ ਹੁਣ ਸਰਕਾਰ ਨੇ ਵੋਟਾਂ ਬਣਾਉਣ ਅਤੇ ਵੋਟਾਂ ਪਵਾਉਣ ਲਈ ਪ੍ਰਵਾਨਗੀ ਦਿੱਤੀ ਹੈ ਅਤੇ 31 ਜੁਲਾਈ 2024 ਵੋਟਾਂ ਬਣਾਉਣ ਦੀ ਆਖ਼ਰੀ ਤਰੀਕ ਹੈ । ਸੰਗਤ ਨੂੰ ਬੇਨਤੀ ਹੈ ਜਿਨਾਂ ਦੀਆਂ ਵੋਟਾਂ ਨਹੀ ਬਣੀਆਂ ਓਹ ਆਪਣੀ ਵੋਟ ਬਣਾ ਕੇ ਸਹੀ ਨੁਮਾਇੰਦੇ ਨੂੰ ਵੋਟ ਪਾ ਕੇ ਜਿਤਾਉਣ ਤਾਂ ਜੋ ਧੋਖੇ ਨਾਲ ਕਾਬਜ ਧੜੇ ਨੂੰ ਹਟਾ ਕੇ ਸਹੀ ਧੜੇ ਨੂੰ ਜਿਤਾ ਕੇ ਅੱਗੇ ਲੈ ਕੇ ਆਉਣ ਤਾਂ ਜੋ ਸੰਗਤ ਤਾਂ ਪੈਸੇ ਸਹੀ ਢੰਗ ਨਾਲ ਸੰਗਤ ਵਿੱਚ ਲੱਗ ਸਕੇ ।ਉੱਨਾਂ ਕਿਹਾ ਕੀ ਅਸੀਂ ਪਿਛਲੇ ਕਾਫੀ ਸਮੇਂ ਤੋਂ ਕੈਂਪ ਲਗਾ ਕੇ ਵੋਟਾਂ ਬਣਾ ਰਹੇ ਹਾਂ ਅਤੇ ਅੱਗੇ ਵੀ ਬਣਾਉਂਦੇ ਰਹਾਂਗੇ । ਜਿੰਨਾ ਦੀਆਂ ਵੋਟਾਂ ਨਹੀ ਬਣੀਆਂ ਓਹ ਸਾਨੂੰ ਮਿਲ ਕੇ ਆਪਣੀ ਵੋਟ ਜ਼ਰੂਰ ਬਣਾਓ ਤਾਂ ਜੋ ਪੰਥਕ ਕਾਰਜ ਸਹੀ ਹੱਥਾਂ ਵਿਚ ਆ ਸਕਣ । ਇਸ ਸਮੇਂ ਸੁੱਖਾ ਸਿੰਘ (ਸੀ.ਮੀ.ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਟਿਆਲ਼ਾ ਸ਼ਹਿਰੀ),ਗਗਨਦੀਪ ਸਿੰਘ (ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਪਟਿਆਲ਼ਾ ਸ਼ਹਿਰੀ) ,ਹਰਪ੍ਰੀਤ ਸਿੰਘ ਸੀ.ਮੀ.ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਪਟਿਆਲ਼ਾ ਸ਼ਹਿਰੀ, ਜਰਮਨਜੀਤ ਸਿੰਘ ਬੇਦੀ (ਜਰਨਲ ਸਕੱਤਰ ਯੂਥ ਵਿੰਗ ਪਟਿਆਲ਼ਾ ਸ਼ਹੀਰੀ),ਹਰਭਜਨ ਸਿੰਘ ਹੈਪੀ ਅਤੇ ਹੋਰ ਆਗੁ ਮੋਜੂਦ ਸਨ ।