ਆਈ. ਏ. ਐੱਸ. ਅਧਿਕਾਰੀ ਪੂਜਾ ਖੇੜਕਰ ਖਿਲਾਫ਼ ਹੋਇਆ ਕੇਸ ਦਰਜ
ਦੁਆਰਾ: Punjab Bani ਪ੍ਰਕਾਸ਼ਿਤ :Friday, 19 July, 2024, 06:34 PM

ਆਈ. ਏ. ਐੱਸ. ਅਧਿਕਾਰੀ ਪੂਜਾ ਖੇੜਕਰ ਖਿਲਾਫ਼ ਹੋਇਆ ਕੇਸ ਦਰਜ
ਨਵੀਂ ਦਿੱਲੀ, 19 ਜੁਲਾਈ ਾਂ ਕੇਂਦਰੀ ਲੋਕ ਸੇਵਾ ਕਮਿਸ਼ਨ (ਯੂ. ਪੀ. ਐੱਸ. ਸੀਂ.) ਨੇ ਸਿਵਲ ਸਰਵਸਿਜ਼ ਦੀ ਪ੍ਰੀਖਿਆ ਵਿਚ ਕਥਿਤ ਧੋਖਾਧੜੀ ਲਈ ਪ੍ਰੋਬੇਸ਼ਨਰੀ ਆਈ. ਏ. ਐੱਸ. ਅਧਿਕਾਰੀ ਪੂਜਾ ਖੇੜਕਰ ਖਿਲਾਫ਼ ਕੇਸ ਦਰਜ ਕੀਤਾ ਹੈ। ਖੇੜਕਰ ’ਤੇ ਜਾਅਲੀ ਓ. ਬੀ. ਸੀ. ਸਰਟੀਫਿਕੇਟ ਬਣਾਉਣ ਦਾ ਦੋਸ਼ ਹੈ। ਯੂ. ਪੀ. ਐੱਸ. ਸੀ. ਨੇ ਪੂਜਾ ਖੇੜਕਰ ਨੂੰ ਉਸ ਦੀ ਉਮੀਦਵਾਰੀ ਰੱਦ ਕਰਨ ਲਈ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਹੈ।
