ਪਰਿਵਾਰ ਦੇ ਪੰਜ ਜੀਆਂ ਦੀ ਸਾਬਕਾ ਫ਼ੌਜੀ ਨੇ ਕੀਤੀ ਹੱਤਿਆ
ਦੁਆਰਾ: Punjab Bani ਪ੍ਰਕਾਸ਼ਿਤ :Monday, 22 July, 2024, 12:34 PM

ਪਰਿਵਾਰ ਦੇ ਪੰਜ ਜੀਆਂ ਦੀ ਸਾਬਕਾ ਫ਼ੌਜੀ ਨੇ ਕੀਤੀ ਹੱਤਿਆ
ਅੰਬਾਲਾ 22 ਜੁਲਾਈ : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਨਰਾਇਣਗੜ੍ਹ ਦੇ ਪਿੰਡ ਰਤੌੜ ਵਿੱਚ ਐਤਵਾਰ ਰਾਤ ਇੱਕ ਸਾਬਕਾ ਸੈਨਿਕ ਨੇ ਆਪਣੇ ਹੀ ਪਰਿਵਾਰ ਦੇ ਪੰਜ ਮੈਂਬਰਾਂ ਦਾ ਕਥਿਤ ਤੌਰ ’ਤੇ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ। ਮਰਨ ਵਾਲਿਆਂ ਵਿੱਚ ਉਸ ਦੀ ਮਾਂ, ਭਰਾ, ਭਰਜਾਈ ਅਤੇ ਦੋ ਬੱਚੇ ਸਨ। ਮੁਲਜ਼ਮ ਭੂਸ਼ਣ ਨੇ ਆਪਣੇ ਪਿਤਾ ਓਮ ਪ੍ਰਕਾਸ਼ ਅਤੇ ਉਸ ਦੇ ਭਰਾ ਦੀ ਇਕ ਹੋਰ ਬੇਟੀ ’ਤੇ ਵੀ ਹਮਲਾ ਕੀਤਾ।
