Breaking News ਹਾਦਸਾ : ਸ਼ਰਧਾਂਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 9 ਦੀ ਮੌਤ ਤੇ ਕਈ ਜ਼ਖਮੀਆਪ ਪਾਰਟੀ ਨੇ ਸਵਾ ਦੋ ਸਾਲ ਦੇ ਸਮੇ ਵਿੱਚ ਜਿਤਿਆ ਲੋਕਾਂ ਦਾ ਦਿਲ : ਭਗਵੰਤ ਮਾਨਪ੍ਰਨੀਤ ਕੌਰ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੇ ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ’ਤੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰਜਨਰਲ ਅਬਜਰਵਰ ਦਿਨੇਸ਼ਨ ਐਚ. ਵੱਲੋਂ ਲਹਿਰਾ ਅਤੇ ਖਨੌਰੀ ਵਿਖੇ ਵੱਖ-ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਅਧੀਨ ਕਰਵਾਈ ਸਾਈਕਲ ਰੈਲੀਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ: ਬੀਬਾ ਜੈ ਇੰਦਰ ਕੌਰ

ਕਾਰਜਾਂ ਦੀ ਨਹੀਂ, ਵਿਗਿਆਪਣਾਂ ਦੀ ਪੰਜਾਬ ਸਰਕਾਰ ਢਿੱਲੋਂ

ਦੁਆਰਾ: News ਪ੍ਰਕਾਸ਼ਿਤ :Monday, 20 March, 2023, 07:59 PM

ਗੁਰਤੇਜ ਸਿੰਘ ਢਿੱਲੋਂ ਨੇ ਪੰਜਾਬ ਸਰਕਾਰ ਤੇ ਸਾਧਿਆ ਨਿਸ਼ਾਨਾ, ਕਿਹਾ- ਸੁਵਿਧਾਵਾਂ ਦੇਣ ਦੇ ਨਾਮ ਤੇ ਕਰ ਰਹੀ ਦਿਖਾਵਾ
-ਪਟਿਆਲਾ ਦਿਹਾਤੀ ਦੇ ਪਿੰਡਾਂ ਵਿੱਚ ਅੱਜ ਤੋਂ ਚਲਾਉਣਗੇਂ ਸਿਗਨੇਚਰ ਕੈਂਪੇਨ, ਮੰਗਾਂ ਨਾ ਮੰਨਣ ਤੇ ਡਾ. ਬਲਬੀਰ ਸਿੰਘ ਦੇ ਘਰ ਦੇ ਬਾਹਰ ਦਿੱਤਾ ਜਾਵੇਗਾ ਪੱਕਾ ਧਰਨਾ
ਪਟਿਆਲਾ, 20 ਮਾਰਚ —–
ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾ ਲੋਕ ਲੁਭਾਵਣੇ ਵਾਅਦੇ ਕਰਕੇ ਲੋਕਾਂ ਨੂੰ ਵੱਡੇ-ਵੱਡੇ ਸੁਪਨੇ ਵਿਖਾਏ ਸੀ, ਪਰ ਸੱਤਾ ਹਾਸਲ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਆਪਣੇ ਵਾਅਦਿਆਂ ਤੋਂ ਮੁਕਰ ਰਹੀ ਹੈ। ਵਿਗਿਆਪਣਾਂ ਦੇ ਰਾਹੀਂ ਪੁਰਾਨੀ ਸਰਕਾਰ ਦੇ ਕਾਰਜਾਂ ਦੇ ਨਾਂ ਤੇ ਝੂਠਾ ਪ੍ਰਚਾਰ ਕਰਕੇ ਵਾਹਵਾਹੀ ਖਟਣ ਚ ਲੱਗੀ ਹੋਈ ਹੈ, ਜੋ ਕਿ ਲੋਕਾਂ ਨੂੰ ਵੀ ਹੁਣ ਸਮਝ ਆਉਣ ਲੱਗ ਪਿਆ ਹੈ। ਇਸਦਾ ਜਵਾਬ ਆਗਾਮੀ ਚੌਣਾਂ ਵਿੱਚ ਮਿਲੇਗਾ। ਇਹ ਗੱਲ ਸ. ਗੁਰਤੇਜ ਸਿੰਘ ਢਿੱਲੋਂ ਮੈਂਬਰ ਪੰਜਾਬ ਕਾਰਜਕਾਰਣੀ ਬੀਜੇਪੀ ਅਤੇ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ, ਨਾਭਾ ਨੇ ਅੱਜ ਪ੍ਰੈੱਸ ਕਾਨਫਰੇਂਸ ਵਿੱਚ ਕਹੀ। ਉਨ੍ਹਾਂ ਨੇ ਪੰਜਾਬ ਸਰਕਾਰ ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਇਹ ਸਰਕਾਰ ਲੋਕਾਂ ਵਿੱਚ ਆਪਣੀ ਦਿੱਖ ਬਣਾਈ ਰੱਖਣ ਵਾਸਤੇ ਲੋਕਾਂ ਦੇ ਪੈਸੇ ਪਾਣੀ ਵਾਂਗ ਵਹਾਉਣ ਲਗੀ ਹੋਈ ਹੈ, ਜਿਸਦਾ ਸਾਰਾ ਵਜਣ ਪੰਜਾਬ ਦੇ ਆਮ ਲੋਕਾਂ ਤੇ ਪੈ ਰਿਹਾ ਹੈ। ਸ. ਢਿੱਲੋਂ ਨੇ ਦੱਸਿਆ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਪਟਿਆਲਾ-ਨਾਭਾ ਰੋਡ 32 ਕਰੋੜ 52 ਲੱਖ ਰੁਪਏ ਅਤੇ ਪਟਿਆਲਾ-ਸਰਹਿੰਦ ਰੋਡ 110 ਕਰੋੜ ਰੁਪਏ ਦੀ ਲਾਗਤ ਨਾਲ ਫੋਰਲੈਨ ਕਰਨ ਦੇ ਪ੍ਰੋਜੈਕਟ ਦੀ ਡੀਪੀਆਰ ਕੇਂਦਰ ਸਰਕਾਰ ਨੂੰ ਭੇਜਣ ਸੰਬੰਧੀ ਅਪੀਲ ਕਰ ਚੁਕੇ ਹਨ। ਇਸ ਪ੍ਰੋਜੈਕਟ ਦਾ ਸਾਰਾ ਖਰਚ ਕੇਂਦਰ ਸਰਕਾਰ ਵੱਲੋਂ ਕੀਤਾ ਜਾਵੇਗਾ। ਪਰ ਪੱਤਰ ਭੇਜੇ ਨੂੰ ਇੱਕ ਸਾਲ ਹੋ ਗਿਆ ਹੈ ਅਤੇ ਪੰਜਾਬ ਸਰਕਾਰ ਨੇ ਅਜੇ ਤੱਕ ਨਾ ਤਾ ਕੇਂਦਰ ਸਰਕਾਰ ਨੂੰ ਡੀਪੀਆਰ ਭੇਜੀ ਹੈ ਅਤੇ ਨਾ ਹੀ ਉਕਤ ਪੱਤਰ ਦਾ ਜਵਾਬ ਦਿੱਤਾ ਹੈ। ਉਨ੍ਹਾਂ ਏਲਾਨ ਕੀਤਾ ਕਿ ਉਹ ਆਪਣੀ ਆਵਾਜ਼ ਉਠਾਉਂਦਿਆਂ ਲੋਕਾਂ ਵਿੱਚ ਜਾਣਗੇ ਅਤੇ 21 ਮਾਰਚ 2023 ਤੋਂ ਪਟਿਆਲਾ ਦਿਹਾਤੀ ਦੇ ਪਿੰਡਾ ਵਿੱਚ ਸਿਗਨੇਚਰ ਕੈਂਪੇਨ ਚਲਾ ਲੋਕਾਂ ਨੂੰ ਜਾਗਰੂਕ ਕਰੇਂਗੇ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਪੰਜਾਬ ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਸਿਹਤ ਮੰਤਰੀ ਦੇ ਘਰ ਦੇ ਬਾਹਰ ਪੱਕਾ ਧਰਨਾ ਦਿੱਤਾ ਜਾਵੇਗਾ, ਕਿਉਂਕਿ ਡਾ. ਬਲਬੀਰ ਸਿੰਘ ਉਕਤ ਹਲਕੇ ਦੇ ਵਿਧਾਇਕ ਵੀ ਹਨ ਅਤੇ ਦੋਵੇਂ ਸੜਕਾ ਉਨ੍ਹਾਂ ਦੇ ਖੇਤਰ ਵਿੱਚ ਹੀ ਆਉਂਦਿਆਂ ਹਨ।
ਸ. ਢਿੱਲੋਂ ਨੇ ਸਿਹਤ ਮੰਤਰੀ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਆਪ ਸਰਕਾਰ ਵੱਖ-ਵੱਖ ਜਗ੍ਹਾਂ ਤੇ ਕੇਵਲ ਨਾਮ ਦੇ ਮੁਹੱਲਾ ਕਲਿਨਿਕ ਖੋਲ ਰਹੀ ਹੈ, ਜਦਕਿ ਰਜਿੰਦਰਾ ਹਸਪਤਾਲ ਵਿੱਚ ਕਰੋੜਾਂ ਦੀ ਲਾਗਤ ਨਾਲ ਬਣੇ ਗੁਰੂ ਨਾਨਕ ਦੇਵ ਜੀ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਪੈਰਾ ਮੈਡੀਕਲ ਸਟਾਫ ਅਤੇ ਤਕਨੀਕੀ ਕਰਮਚਾਰਿਆਂ ਦੀ ਭਰਤੀ ਕਰਨ ਵੱਲ ਕੋਈ ਧਿਆਨ ਨਹੀਂ ਹੈ। ਜਦਕਿ ਪਟਿਆਲਾ ਦਿਹਾਤੀ ਤੋਂ ਜਿੱਤੇ ਵਿਧਾਇਕ ਡਾ. ਬਲਬੀਰ ਸਿੰਘ ਵੀ ਇਸ ਵਿਭਾਗ ਦੇ ਮੰਤਰੀ ਹਨ ਅਤੇ ਨਾਲ ਹੀ ਡਾਕਟਰ ਵੀ ਹਨ, ਪਰ ਫਿਰ ਵੀ ਉਹ ਇਸ ਨੂੰ ਅਣਦੇਖਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਡਾ. ਬਲਬੀਰ ਸਿੰਘ ਨੇ ਗੁਰੂ ਨਾਨਕ ਦੇਵ ਜੀ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਸਟਾਫ ਦੀ ਭਰਤੀ ਨਾ ਕੀਤੀ ਤਾਂ ਉਹ ਡਾ. ਬਲਬੀਰ ਸਿੰਘ ਦੇ ਘਰ ਬਾਹਰ ਪੱਕਾ ਧਰਨਾ ਦੇਣਗੇ। ਸ. ਢਿੱਲੋਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਮੁੱਖ ਉਦੇਸ਼ ਪੰਜਾਬ ਦੇ ਲੋਕਾਂ ਨੂੰ ਚੰਗਾ ਮਾਹੌਲ ਤੇ ਬਿਹਤਰ ਸਿਹਤ ਸੁਵਿਧਾਵਾਂ ਦੇਣਾ ਹੈ, ਜਿਸਦੇ ਲਈ ਉਹ ਹਮੇਸ਼ਾ ਤਿਆਰ ਹਨ। ਇਸ ਮੌਕੇ ਸੁਖਵਿੰਦਰ ਕੌਰ ਨੌਲਖਾਂ ਸੂਬਾ ਸਕੱਤਰ ਬੀਜੇਪੀ, ਵਿਨਿਤ ਸਹਿਗਲ, ਰਮਨਦੀਪ ਸਿੰਘ ਭਿਲੋਵਾਲ, ਸੁਖਚੈਨ ਸਿੰਘ ਇੱਛੇਵਾਲ, ਆਸ਼ੀਸ਼ ਗੁਪਤਾ, ਗੌਰਵ ਸ਼ਰਮਾ, ਜਸਵੀਰ ਸਿੰਘ, ਸੰਦੀਪ ਧਾਲੀਵਾਲ ਮੌਜੂਦ ਰਹੇ।



Scroll to Top