ਵਿੱਤੀ ਸਾਲ 2024-25 ਵਿੱਚ ਸਰਕਾਰੀ ਫੰਡਾਂ ਵਾਲੇ 12 ਕਾਲਜਾਂ ਲਈ ਕੇਜਰੀਵਾਲ ਸਰਕਾਰ ਨੇ ਕੀਤੀ ਲਗਭਗ 400 ਕਰੋੜ ਰੁਪਏ ਦੀ ਬਜਟ ਵਿਵਸਥਾ : ਸਿੱਖਿਆ ਮੰਤਰੀ

ਵਿੱਤੀ ਸਾਲ 2024-25 ਵਿੱਚ ਸਰਕਾਰੀ ਫੰਡਾਂ ਵਾਲੇ 12 ਕਾਲਜਾਂ ਲਈ ਕੇਜਰੀਵਾਲ ਸਰਕਾਰ ਨੇ ਕੀਤੀ ਲਗਭਗ 400 ਕਰੋੜ ਰੁਪਏ ਦੀ ਬਜਟ ਵਿਵਸਥਾ : ਸਿੱਖਿਆ ਮੰਤਰੀ
ਨਵੀਂ ਦਿੱਲੀ, 22 ਜੁਲਾਈ : ਵਿੱਤੀ ਸਾਲ 2024-25 ਵਿੱਚ ਸਰਕਾਰੀ ਫੰਡਾਂ ਵਾਲੇ 12 ਕਾਲਜਾਂ ਲਈ ਕੇਜਰੀਵਾਲ ਸਰਕਾਰ ਵਲੋਂ ਕੀਤੀ ਲਗਭਗ 400 ਕਰੋੜ ਰੁਪਏ ਦੀ ਬਜਟ ਵਿਵਸਥਾ ਸਬੰਧੀ ਜਾਣਕਾਰੀ ਦਿੰਦਿਆਂ ਦਿੱਲੀ ਦੀ ਉਚੇਰੀ ਸਿੱਖਿਆ ਮੰਤਰੀ ਆਤਿਸ਼ੀ ਨੇ ਦੱਸਿਆ ਕਿ ਕੇਜਰੀਵਾਲ ਸਰਕਾਰ ਨੇ ਦਿੱਲੀ ਯੂਨੀਵਰਸਿਟੀ ਦੇ ਸੂਬਾ ਸਰਕਾਰ ਦੇ ਵਿੱਤ ਨਾਲ ਚੱਲਦੇ 12 ਕਾਲਜਾਂ ਲਈ ਦੂਜੀ ਤਿਮਾਹੀ ’ਚ ਲਗਪਗ 100 ਕਰੋੜ ਰੁਪਏ ਜਾਰੀ ਕੀਤੇ ਹਨ ਤੇ ਉਚੇਰੀ ਸਿੱਖਿਆ ਮੰਤਰੀ ਆਤਿਸ਼ੀ ਨੇ ਇਨ੍ਹਾਂ 12 ਕਾਲਜਾਂ ਦੀ ਦੂਜੀ ਤਿਮਾਹੀ ਦੀ ਕਿਸ਼ਤ ਜਾਰੀ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਬੀਤੇ ਸਾਲਾਂ ਦੌਰਾਨ ਇਨ੍ਹਾਂ ਕਾਲਜਾਂ ਨੂੰ ਦਿੱਤੇ ਗਏ ਬਜਟ ’ਚ 3 ਗੁਣਾ ਤੋਂ ਵੱਧ ਦਾ ਵਾਧਾ ਵੀ ਹੋਇਆ ਹੈ। ਉਚੇਰੀ ਸਿੱਖਿਆ ਮੰਤਰੀ ਆਤਿਸ਼ੀ ਨੇ ਕਿਹਾ ਕਿ ਕਈ ਸਕੂਲਾਂ ਦੇ ਨਾਲ-ਨਾਲ ਅਰਵਿੰਦ ਕੇਜਰੀਵਾਲ ਸਰਕਾਰ ਨੇ ਉੱਚ ਸਿੱਖਿਆ ’ਤੇ ਧਿਆਨ ਕੇਂਦਰਿਤ ਕੀਤਾ ਅਤੇ ਤਿੰਨ ਨਵੀਆਂ ਯੂਨੀਵਰਸਿਟੀਆਂ ਖੋਲ੍ਹੀਆਂ ਅਤੇ ਮੌਜੂਦਾ ਯੂਨੀਵਰਸਿਟੀਆਂ ਦਾ ਵਿਸਥਾਰ ਕੀਤਾ। 2014-15 ਵਿੱਚ ਇਨ੍ਹਾਂ ਕਾਲਜਾਂ ਨੂੰ 132 ਕਰੋੜ ਰੁਪਏ ਅਲਾਟ ਕੀਤੇ ਗਏ ਸਨ ਜੋ ਇਸ ਵਿੱਤੀ ਵਰ੍ਹੇ ਵਿੱਚ 3 ਗੁਣਾ ਵਧਾ ਕੇ ਕਰੀਬ 400 ਕਰੋੜ ਰੁਪਏ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਇਨ੍ਹਾਂ ਕਾਲਜਾਂ ਵਿੱਚ ਵਿੱਚ ਮਾੜੇ ਪ੍ਰਬੰਧਾਂ ਦੇ ਕਈ ਮੁੱਦੇ ਸਾਹਮਣੇ ਆਏ ਹਨ ਪਰ ਸੂਬਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਦੀਆਂ ਗਲਤੀਆਂ ਕਾਰਨ ਉਨ੍ਹਾਂ ਕਾਲਜਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਵਿੱਤੀ ਕਾਰਨਾਂ ਕਰਕੇ ਰੋਕੇ ਗਏ ਅਧਿਆਪਕਾਂ ਦੇ ਮੈਡੀਕਲ ਅਤੇ ਪੈਨਸ਼ਨ ਲਾਭ ਨੂੰ ਧਿਆਨ ਵਿੱਚ ਰੱਖਦਿਆਂ ਦਿੱਲੀ ਸਰਕਾਰ ਨੇ ਦਿੱਲੀ ਯੂਨੀਵਰਸਿਟੀ ਦੇ ਇਨ੍ਹਾਂ 12 ਕਾਲਜਾਂ ਲਈ ਦੂਜੀ ਤਿਮਾਹੀ ਵਿੱਚ 100 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਹੈ । ਦਿੱਲੀ ਸਰਕਾਰ ਦੇ ਫੰਡਾਂ ਨਾਲ ਚੱਲਦੇ ਦਿੱਲੀ ਯੂਨੀਵਰਸਿਟੀ ਦੇ 12 ਕਾਲਜਾਂ ਵਿੱਚ ਅਚਾਰੀਆ ਨਰੇਂਦਰ ਦੇਵ ਕਾਲਜ, ਆਦਿਤੀ ਕਾਲਜ, ਸਿਸਟਰ ਨਿਵੇਦਿਤਾ ਕਾਲਜ, ਭਾਸਕਰਚਾਰੀਆ ਕਾਲਜ, ਦੀਨਦਿਆਲ ਉਪਾਧਿਆਏ ਕਾਲਜ, ਡਾ. ਭੀਮ ਰਾਓ ਅੰਬੇਡਕਰ ਕਾਲਜ, ਇੰਦਰਾ ਗਾਂਧੀ ਸਰੀਰਕ ਸਿੱਖਿਆ ਅਤੇ ਖੇਡ ਵਿਗਿਆਨ ਸੰਸਥਾ, ਕੇਸ਼ਵ ਕਾਲਜ, ਮਹਾਰਾਜਾ ਅਗਰਸੇਨ ਕਾਲਜ, ਮਹਾਰਿਸ਼ੀ ਵਾਲਮੀਕਿ ਕਾਲਜ, ਸ਼ਹੀਦ ਰਾਜਗੁਰੂ ਕਾਲਜ ਤੇ ਸ਼ਹੀਦ ਸੁਖਦੇਵ ਕਾਲਜ ਆਫ ਬਿਜ਼ਨਸ ਸਟੱਡੀਜ਼ ਸ਼ਾਮਲ ਹਨ ।
