1800 ਕਰੋੜ ਦੇ ਦਾਅਵੇ ਕਰਨ ਵਾਲੇ ਸ਼ਹਿਰ ਵਿੱਚ 180 ਕਰੋੜ ਲੱਗਿਆ ਹੀ ਦਿਖਾਉਣ : ਆਮ ਆਦਮੀ ਪਾਰਟੀ
ਜਿੱਥੇ ਵੀ ਪੈਸੇ ਲੱਗੇ, ਉੱਥੇ ਵੱਡੇ-ਵੱਡੇ ਘਪਲੇ ਹੋਏ ਉਨ੍ਹਾਂ ਦੀ ਹੋ ਰਹੀ ਹੈ ਜਾਂਚ
– ਭਾਜਪਾ ਆਗੂ ਆਪਣੇ ਗਿਰੇਬਾਨ ਅੰਦਰ ਝਾਂਕਣ ਕਿ ਉਨਾਂ੍ਹ ਨੇ ਸ਼ਹਿਰ ਵਿੱਚ ਇੱਕ ਵੀ ਪ੍ਰੋਜੈਕਟ ਸਿਰੇ ਚਾੜਿਆ
– ਜੇਕਰ ਇਨ੍ਹਾਂ ਨੇ ਕੰਮ ਕਰਵਾਏ ਹੁੰਦੇ ਤਾਂ ਕੈਪਟਨ ਅਮਰਿੰਦਰ ਨਹੀਂ ਸੀ ਹਾਰਦਾ
– ਭਾਜਪਾਈ ਹੋ ਕੇ ਕਾਂਗਰਸ ਦੀ ਬੋਲ ਰਹੇ ਹਨ ਬੋਲੀ
ਪਟਿਆਲਾ, 20 ਮਾਰਚ :
ਲੰਘੇ ਦਿਨ ਆਮ ਆਦਮੀ ਪਾਰਟੀ ਖਿਲਾਫ ਬੋਲਣ ਵਾਲੇ ਇੱਕ ਭਾਜਪਾ ਨੇਤਾ’ਤੇ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਤਿੱਖਾ ਰਾਜਨੀਤਿਕ ਹਮਲਾ ਕੀਤਾ ਹੈ। ਪਾਰਟੀ ਦੇ ਜਿਲਾ ਯੂਥ ਮੀਤ ਪ੍ਰਧਾਨ ਸਿਮਰਨਪ੍ਰੀਤ ਸਿੰਘ, ਸੀਨੀਅਰ ਆਗੂ ਜਗਤਾਰ ਸਿੰਘ ਤਾਰੀ, ਸਨੀ ਡਾਬੀ, ਹਰਮਨ ਸੰਧੂ, ਗੋਲੂ ਰਾਜਪੂਤ ਅਤੇ ਸੁਮਿਤ ਟਕੇਜਾ ਨੇ ਕਿਹਾ ਕਿ ਮਲਹੋਤਰਾ ਸਾਹਿਬ ਤੁਸੀਂ ਹੁਣ ਭਾਜਪਾ ਦੇ ਜਿਲਾ ਪ੍ਰਧਾਨ ਹੋ ਅਤੇ ਅਜੇ ਵੀ ਤੁਸੀਂ ਕਾਂਗਰਸ ਵਾਲੀ ਬੋਲੀ ਬੋਲ ਰਹੇ ਹੋ। ਜੇਕਰ ਤੁਸੀਂ 1800 ਕਰੋੜ ਰੁਪਏ ਪਟਿਆਲਾ ਸ਼ਹਿਰ ‘ਤੇ ਲਗਾਇਆ ਹੁੰਦਾ ਤਾਂ ਤੁਹਾਡੇ ਕੈ. ਅਮਰਿੰਦਰ 20 ਹਜਾਰ ਵੋਟਾਂ ਨਾਲ ਨਾ ਹਾਰਦੇ।
ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਆਖਿਆ ਕਿ ਹੁਣ ਸਾਬਕਾ ਕਾਂਗਰਸੀ ਨੇਤਾਵਾਂ ਤੇ ਭਾਜਪਾਈ ਨੇਤਾਵਾਂ ਨੇ ਪਹਿਲਾਂ ਨਾਲੋਂ ਵੀ ਵੱਡੇ ਝੂਠੇ ਬੋਲਣੇ ਸੁਰੂ ਕਰ ਦਿੰਤੇ ਹਨ। ਉਨ੍ਹਾਂ ਆਖਿਆ ਕਿ ਇਹ ਦੱਸਣ ਕਿ ਸ਼ਹਿਰ ਵਿੱਚ ਇਨ੍ਹਾਂ ਨੇ ਕਿਹੜਾ ਪ੍ਰੋਜੈਕਟ ਪੂਰਾ ਕਰਵਾ ਕੇ ਲੋਕਾਂ ਨੂੰ ਦਿੱਤਾ। ਪੰਜ ਸਾਲ ਇਹ ਫੋਕੀਆਂ ਟੋਹਰਾਂ ਮਾਰਦੇ ਰਹੇ, ਜਿਸਦਾ ਨਤੀਜਾ ਇਨ੍ਹਾਂ ਨੂੰ ਕੈ. ਅਮਰਿੰਦਰ ਸਿੰਘ ਜਿਹੜੇ ਕਿ ਸਾਢੇ 9 ਸਾਲ ਮੁੱਖ ਮੰਤਰੀ ਰਹੇ ਦੀ ਹਾਰ ਦੇ ਰੂਪ ਵਿੱਚ ਮਿਲਿਆ। ਆਪ ਨੇਤਾਵਾਂ ਨੇ ਆਖਿਆ ਕਿ ਲੋਕਾਂ ਨੇ ਅਜੀਤਪਾਲ ਸਿੰਘ ਕੋਹਲੀ ਨੂੰ ਜਿੱਤ ਦਿਵਾਈ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਕੋਹਲੀ ਲੋਕਾਂ ਦਾ ਵਿਧਾਇਕ ਨਹੀਂ ਸੇਵਾਦਾਰ ਬਣਕੇ ਲੋਕਾਂ ਵਿੱਚ ਵਿਚਰੇਗਾ ਤੇ ਅੱਜ ਅਜੀਤਪਾਲ ਸਿੰਘ ਕੋਹਲੀ ਸੇਵਾਦਾਰ ਬਣਕੇ ਹੀ ਸ਼ਹਿਰ ਦੀ ਗਲੀ-ਗਲੀ ਵਿੱਚ ਜਾਕੇ ਲੋਕਾਂ ਦੇ ਮਸਲੇ ਹੱਲ ਕਰ ਰਿਹਾ ਹੈ।
ਆਪ ਨੇਤਾਵਾਂ ਨੇ ਕਿਹਾ ਕਿ ਸਾਢੇ 9 ਸਾਲਾਂ ਅੰਦਰ ਕਿਹੜੇ ਸਾਢੇ 9 ਦਿਨ ਕੈ. ਅਮਰਿੰਦਰ ਸਿੰਘ ਨ ਪਟਿਆਲਾ ਸ਼ਹਿਰ ਦੀਆਂ ਸਮੱਸਿਆਵਾਂ ਸੁਣੀਆਂ, ਉਹ ਦਿਨ ਜ਼ਰੂਰ ਭਾਜਪਾ ਦੇ ਨੇਤਾ ਲੋਕਾਂ ਨੂੰ ਦੱਸਣ। ਉਨ੍ਹਾਂ ਆਖਿਆ ਕਿ ਜਿੱਤ ਕੇ ਪਟਿਆਲਾ ਮੂੰਹ ਨਾ ਦੇਖਣ ਵਾਲੇ ਕੈ. ਅਮਰਿੰਦਰ ਸਿੰਘ ਨੂੰ ਪਟਿਆਲਾ ਦੇ ਲੋਕਾਂ ਨੇ ਪੱਕਾ ਹੀ ਪਟਿਆਲਾ ਤੋਂ ਬਾਹਰ ਬਿਠਾ ਦਿੰਤਾ ਤੇ ਹੁਣ ਹਾਰ ਤੋਂ ਬੌਖਲਾਏ ਹੋਏ ਭਾਜਪਾਈ ਉਲਜਲੂਲ ਬੋਲਕੇ ਝੂਠੇ ਦਾਅਵੇ ਕਰ ਰਹੇ ਹਨ, ਜਦੋਂ ਕਿ ਲੋਕਾਂ ਨੂੰ ਸੱਚ ਪਤਾ ਹੈ ਤੇ ਅੱਜ ਆਮ ਆਦਮੀ ਪਾਰਟੀ ਬੱਸ ਸਟੈਂਡ, ਡੇਅਰੀ ਪ੍ਰੋਜੈਕਟ ਸਮੇਤ ਹੋਰ ਸਾਰੇ ਪ੍ਰੋਜੈਕਟਾਂ ਨੂੰ ਫੰਡ ਰਿਲੀਜ ਕਰਕੇ ਪੂਰੇ ਕਰਵਾਉਣ ਲੱਗੀ ਹੋਈ ਹੈ। ਉਨਾਂ ਆਖਿਆ ਕਿ ਇੱਕ ਸਾਲ ਹੋ ਗਿਆ, ਇਨ੍ਹਾਂ ਦੇ ਕੰਮ ਚਲਦੇ ਨੂੰ ਤੇ ਹੁਣ ਇਹ ਹੋਲੇ-ਹੋਲੇ ਪੂਰੇ ਹੋਣਗੇ।
ਆਮ ਆਦਮੀ ਪਾਰਟਂ ਦੇ ਨੇਤਾਵਾਂ ਨੇ ਭਾਜਪਾਈ ਨੇਤਾਵਾਂ ਨੂੰ ਸਲਾਹ ਦਿੱਤੀ ਕਿ ਉਹ ਕੈ. ਅਮਰਿੰਦਰ ਸਿੰਘ ਦੀ ਹਾਰ ਨੂੰ ਹਜਮ ਕਰਨਾ ਸਿੱਖਣ ਨਹੀਂ ਤਾਂ ਆਮ ਆਦਮੀ ਪਾਰਟੀ ਦੇ ਕਲੀਨਿਕਾਂ ਤੋਂ ਜਾਕੇ ਮੁਫ਼ਤ ਦਵਾਈ ਲੈ ਕੇ ਆਉਣ। ਉਨ੍ਹਾਂ ਨੂੰ ਹਾਜਮੇ ਦੀ ਦਵਾਈ ਵੀ ਮੁਫ਼ਤ ਦਿੱਤੀ ਜਾਵੇਗੀ ਤੇ ਉਨ੍ਹਾਂ ਦੇ ਟੈਸਟ ਵੀ ਮੁਫਤ ਕੀਤੇ ਜਾਣਗੇ। ਨੇਤਾਵਾਂ ਨੇ ਆਖਿਆ ਕਿ ਆਪ ਪਾਰਟੀ ਦਾ ਏਜੰਡਾ ਸੂਬੇ ਦਾ ਵਿਕਾਸ ਹੈ। ਇਸ ਲਈ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਸ਼ਹਿਰ ਪਟਿਆਲਾ ਲਈ ਪੂਰੀ ਤਰ੍ਹਾਂ ਡਟੇ ਹੋਏ ਹਨ ਤੇ ਰੋਜਾਨਾ ਸੈਂਕੜੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਨ ਰਹੇ ਹਨ।