ਸੋੋਨੀਪਤ ਤੋਂ ਕਾਂਗਰਸੀ ਵਿਧਾਇਕ ਦਾ ਮਿਲਿਆ ਈ. ਡੀ. ਨੂੰ 29 ਤੱਕ ਦਾ ਰਿਮਾਂਡ
ਦੁਆਰਾ: Punjab Bani ਪ੍ਰਕਾਸ਼ਿਤ :Saturday, 20 July, 2024, 06:58 PM

ਸੋੋਨੀਪਤ ਤੋਂ ਕਾਂਗਰਸੀ ਵਿਧਾਇਕ ਦਾ ਮਿਲਿਆ ਈ. ਡੀ. ਨੂੰ 29 ਤੱਕ ਦਾ ਰਿਮਾਂਡ
ਸੋਨੀਪਤ : ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਸਵੇਰ ਸਮੇਂ ਜੋ ਹਰਿਆਣਾ ਦੇ ਸੋਨੀਪਤ ਤੋਂ ਕਾਂਗਰਸੀ ਜਿਸ ਕਾਂਗਰਸੀ ਵਿਧਾਇਕ ਸੁਰਿੰਦਰ ਪਵਾਰ ਨੂੰ ਗੈਰ ਕਾਨੂੰਨੀ ਮਾਈਨਿੰਗ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ ਦਾ ਅਦਾਲਤ ਕੋਲੋਂ ਮੰਗੇ ਗਏ 14 ਦਿਨਾਂ ਦੇ ਰਿਮਾਂਡ ਵਿਚੋਂ 9 ਦਿਨਾਂ ਦਾ ਰਿਮਾਂਡ ਹਾਸਲ ਹੋਇਆ ਹੈ। ਦੱਸਣਯੋਗ ਹੈ ਕਿ ਹਰਿਆਣਾ ਦੇ ਅੰਬਾਲਾ ਦੇ ਜਿ਼ਲ੍ਹਾ ਅਤੇ ਸੈਸ਼ਨ ਜੱਜ ਕੰਚਨ ਮਾਹੀ ਦੀ ਅਦਾਲਤ ਨੇ ਵਿਧਾਇਕ ਨੂੰ 29 ਜੁਲਾਈ ਤੱਕ ਈ. ਡੀ. ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ, ਜਿਸ ਤੋਂ ਬਾਅਦ ਈ. ਡੀ. ਵਲੋਂਵਿਧਾਇਕ ਨੂੰ ਵਾਪਸ ਆਪਣੇ ਗੁਰੂਗ੍ਰਾਮ ਸਥਿਤ ਦਫ਼ਤਰ ਵਿਖੇ ਲਿਜਾਇਆ ਗਿਆ ਹੈ।
