ਅਪੋਲੋ ਡਾਏਗੋਨਜ਼ ਸੈਂਟਰ ਦੇ ਬਾਹਰ ਮੋਟਰਸਾਈਕਲ ‘ਤੇ ਆਏ ਬਦਮਾਸ਼ਾਂ ਨੇ ਕੀਤੇ ਦੋ ਹਵਾਈ ਫਾਇਰ

ਦੁਆਰਾ: Punjab Bani ਪ੍ਰਕਾਸ਼ਿਤ :Saturday, 20 July, 2024, 06:41 PM

ਅਪੋਲੋ ਡਾਏਗੋਨਜ਼ ਸੈਂਟਰ ਦੇ ਬਾਹਰ ਮੋਟਰਸਾਈਕਲ ‘ਤੇ ਆਏ ਬਦਮਾਸ਼ਾਂ ਨੇ ਕੀਤੇ ਦੋ ਹਵਾਈ ਫਾਇਰ
ਡੇਰਾਬੱਸੀ, 20 ਜੁਲਾਈ : ਪੰਜਾਬ ਦੇ ਡੇਰਾਬਸੀ ਸ਼ਹਿਰ ਵਿਖੇ ਪੁਲਸ ਸਟੇਸ਼ਨ ਤੋਂ 100 ਕੁ ਮੀਟਰ ਦੀ ਦੂਰੀ ਤੇ ਸਥਿਤ ਅਪੋਲੋ ਡਾਏਗੋਨਜ਼ ਸੈਂਟਰ ਦੇ ਬਾਹਰ ਮੋਟਰਸਾਈਕਲ ‘ਤੇ ਆਏ ਬਦਮਾਸ਼ਾਂ ਨੇ ਜਿਥੇ ਦੋ ਹਵਾਈ ਫਾਇਰ ਕੀਤੇ, ਉਥੇ ਫਾਇਰ ਕਰਨ ਤੋਂ ਪਹਿਲਾਂ ਰਿਸੈਪਸ਼ਨ ਤੇ ਬੈਠੀ ਔਰਤ ਨੂੰ ਇਕ ਪਰਚੀ ਫੜਾ ਕੇ ਚਲੇ ਗਏ ਜਿਸ ਵਿੱਚ ਲਿਖਿਆ ਸੀ ਕਿ ਜੇਕਰ ਆਪਣੀ ਸਲਾਮਤੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਛੇਤੀ ਸੰਪਰਕ ਕੀਤਾ ਕਰਨਾ, ਅੱਜ ਇਕ ਚੱਲੀ ਹੈ ਕੱਲ੍ਹ 101 ਚਲਣਗੀਆਂ। ਬਦਮਾਸ਼ਾਂ ਨੇ ਆਪਣੇ ਆਪ ਨੂੰ ਕੌਸ਼ਲ ਚੋਧਰੀ ਗੈਂਗ ਨਾਲ ਸੰਬਧਤ ਹੋਣ ਦੀ ਗੱਲ ਲਿਖੀ ਹੈ।