Breaking News ਮੁੱਖ ਮੰਤਰੀ ਨੇ ਵਿਸਾਖੀ ਦੇ ਪਵਿੱਤਰ ਤਿਉਹਾਰ 'ਤੇ ਪੰਜਾਬੀਆਂ ਨੂੰ ਦਿੱਤੀ ਵਧਾਈਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਨਸ਼ਾ ਮੁਕਤ ਸਿਹਤਮੰਦ ਪੰਜਾਬ ਤਹਿਤ ਜਨਹਿੱਤ ਸੰਮਤੀ ਵੱਲੋਂ ਕਰਵਾਈ ਵਿਸਾਖੀ ਦੌੜ ਦੇ ਜੇਤੂਆਂ ਨੂੰ ਸਨਮਾਨਿਤ ਕੀਤਾਸਪੀਕਰ ਸੰਧਵਾਂ ਵੱਲੋਂ ਨਾਭਾ ਵਿਖੇ 6 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਵਿਸ਼ਵਕਰਮਾ ਭਵਨ ਦਾ ਉਦਘਾਟਨਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਅਤੇ ਬਰਿੰਦਰ ਗੋਇਲ ਦੀ ਮੌਜੂਦਗੀ ਵਿੱਚ ਪ੍ਰੋ. ਜਸਵੀਰ ਕੌਰ ਸ਼ੇਰਗਿੱਲ ਨੇ ਮਾਰਕੀਟ ਕਮੇਟੀ ਦਿੜ੍ਹਬਾ ਦੇ ਚੇਅਰਪਰਸਨ ਵਜੋ ਅਹੁਦਾ ਸੰਭਾਲਿਆਡਾ. ਬਲਬੀਰ ਸਿੰਘ ਵੱਲੋਂ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਮੌਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਹੋਣ ਦਾ ਸੱਦਾਪਟਿਆਲਾ ਪੁਲਿਸ ਨੇ ਰਾਤ ਸਮੇਂ ਗਸ਼ਤ ਕਰਕੇ ਨੱਪੀ ਅਪਰਾਧੀਆਂ ਦੀ ਪੈੜਪੰਜਾਬੀ ਯੂਨੀਵਰਸਿਟੀ ਦਾ ਨਾਮ ਅਤੇ ਲੋਗੋ ਵਰਤ ਕੇ ਕੁੱਝ ਵੈਬਸਾਈਟਾਂ ਦਾਖ਼ਲਿਆਂ ਲਈ ਕਰ ਰਹੀਆਂ ਹਨ ਗੁਮਰਾਹ

ਇੰਟਰਨੈਸ਼ਨਲ ਸੋਸਾਇਟੀ ਆਫ ਕ੍ਰਿਸ਼ਨ ਕਾਊਸੀਨੇਸ਼ਨ ਇਸ਼ਕਾਨ ਚੰਡੀਗੜ੍ਹ ਅਤੇ ਇਸ਼ਕਾਨ ਫੈਸਟੀਵਲ ਕਮੇਟੀ ਨੇ ਕੀਤਾ ਭਗਵਾਨ ਜਗਨ ਨਾਥ ਰੱਥ ਯਾਤਰਾ ਦੀ 22ਵੀਂ ਵਾਰ ਸਮਾਪਨ ਸਮਾਰੋਹ ਦਾ ਆਯੋਜਨ

ਦੁਆਰਾ: Punjab Bani ਪ੍ਰਕਾਸ਼ਿਤ :Saturday, 20 July, 2024, 05:25 PM

ਇੰਟਰਨੈਸ਼ਨਲ ਸੋਸਾਇਟੀ ਆਫ ਕ੍ਰਿਸ਼ਨ ਕਾਊਸੀਨੇਸ਼ਨ ਇਸ਼ਕਾਨ ਚੰਡੀਗੜ੍ਹ ਅਤੇ ਇਸ਼ਕਾਨ ਫੈਸਟੀਵਲ ਕਮੇਟੀ ਨੇ ਕੀਤਾ ਭਗਵਾਨ ਜਗਨ ਨਾਥ ਰੱਥ ਯਾਤਰਾ ਦੀ 22ਵੀਂ ਵਾਰ ਸਮਾਪਨ ਸਮਾਰੋਹ ਦਾ ਆਯੋਜਨ
ਪਟਿਆਲਾ : ਇੰਟਰਨੈਸ਼ਨਲ ਸੋਸਾਇਟੀ ਆਫ ਕ੍ਰਿਸ਼ਨ ਕਾਊਸੀਨੇਸ਼ਨ ਇਸ਼ਕਾਨ ਚੰਡੀਗੜ੍ਹ ਅਤੇ ਇਸ਼ਕਾਨ ਫੈਸਟੀਵਲ ਕਮੇਟੀ ਪਟਿਆਲਾ ਵਲੋਂ ਭਗਵਾਨ ਜਗਨ ਨਾਥ ਰੱਥ ਯਾਤਰਾ ਦੀ 22ਵੀਂ ਵਾਰ ਸਮਾਪਨ ਸਮਾਰੋਹ ਅੱਜ ਹਰਮਨ ਕੋਹਲੀ ਗਲੀ ਨੰਬਰ 1, ਗੁਰਬਖਸ਼ ਕਲੋਨੀ ਵਿਖੇ ਭਗਵਾਨ ਜਗਨ ਨਾਥ ਰੱਥ ਯਾਤਰਾ ਦਾ ਮਹਾਂ ਆਰਤੀ ਅਤੇ ਛੱਪਨ ਭੋਗ ਦੇ ਨਾਲ ਸਮਾਪਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬ੍ਰਿਦਾਬੰਦ ਤੋਂ ਪਰਮ ਪੁਜਨੀਅ ਸ੍ਰੀ ਮਨਰਾਧਾ ਬਲਬ ਪ੍ਰਭੂ, ਪਰਮ ਪੁਜਨੀਅ ਸ੍ਰੀ ਧਾਮ ਪ੍ਰਭੂ ਵ੍ਰਿੰਦਾਵਨ ਤੋਂ, ਅਕਰੂਰ ਨੰਦਨ ਪ੍ਰਭੂ, ਅੰਕਿਚਨ ਪ੍ਰਭੂ ਚੰਡੀਗੜ੍ਹ ਤੋਂ, ਪ੍ਰਭੋਸ਼ ਪ੍ਰਭੂ ਚੰਡੀਗੜ੍ਹ ਤੋਂ, ਸ੍ਰੀਮਤ ਤੀਰਥ ਰਾਜ ਪ੍ਰਭੂ, ਅੰਕੁਰ ਨੰਦਨ ਪ੍ਰਭੂ, ਨਾਮ ਪ੍ਰੇਮ ਪ੍ਰਭੂ, ਮਹਾਜਨ ਦਾਸ, ਪ੍ਰਭੂ ਅਹੋਵਲਮ ਨਰਸਿੰਗ ਪ੍ਰਭੂ ਨੇ ਭਗਵਾਨ ਜਗਨ ਨਾਥ ਜੀ ਦਾ ਕ੍ਰਿਤੀ ਗਾਨ ਕੀਤਾ। ਭਗਵਾਨ ਦੇ ਵਿਸ਼ਾਲ ਸਵਰੂਪ ਸਜਾਏ ਗਏ। ਭਗਵਾਨ ਜਗਨਨਾਥ, ਭਗਵਾਨ ਬਲਰਾਮ ਅਤੇ ਦੇਵੀ ਸਬੁਦਰਾ ਦੇ ਸਵਰੂਪ ਦੀ ਵਿਦਾਇਗੀ ਕੀਤੀ ਗਈ। ਇਸ ਸਮਾਪਨ ਸਮਾਰੋਹ ਦਾ ਆਕਰਸ਼ਨ ਭਗਵਾਨ ਜਗਨਨਾਥ , ਭਗਵਾਨ ਬਲਰਾਮ ਅਤੇ ਦੇਵੀ ਸਬੁਦਰਾ, ਦੇ ਵਿਸ਼ਾਲ ਬਿਗਰੈਹ ਸੀ। ਇਸਕਾਮ ਫੈਸਟੀਵਲ ਦੇ ਚੇਅਰਮੈਨ ਸ੍ਰੀ ਅਸ਼ਵਨੀ ਗੋਇਲ, ਪ੍ਰਧਾਨ ਧੀਰਜ ਚਲਾਨਾ, ਮਹਾਂ ਸਚਿਵ ਸੀ.ਐਮ. ਮਿੱਤਲ ਸੀ। ਇਸ ਮੌਕੇ ਸੀ.ਐਮ. ਮਿੱਤਲ ਜੀ ਨੇ ਪਟਿਆਲਾ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਪਟਿਆਲਾ ਦੇ ਲੋਕਾਂ ਨੇ ਭਗਵਾਨ ਜਗਨ ਨਾਥ ਰੱਥ ਯਾਤਰਾ ਜ਼ੋ ਵਿਸ਼ਾਲ ਨਿਕਲੀ ਸੀ ਉਸ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਸੁਭਾਸ਼ ਗੁਪਤਾ, ਸੁਦਰਸ਼ਨ ਮਿੱਤਲ, ਵਿਨੋਦ ਬਾਂਸਲ, ਬਿਕਰਮ ਅਹੁਜਾ, ਕਮਲਦੀਪ ਕਪਿਲਾ, ਪ੍ਰਦੀਪ ਕਪਿਲਾ, ਜਰਨੈਲ ਸਿੰਘ ਮਾਹੀ, ਚੰਦਰ ਸ਼ੇਖਰ, ਜਿੰਮੀ ਗੁਪਤਾ, ਰਾਜਾ, ਆਦਿ ਹਾਜਰ ਸਨ।