ਪੀ ਐਸ ਟੀ ਸੀ ਐਲ ਵੱਲੋਂ ਵਣ ਮਹਾਂਉਤਸਵ ਮੁਹਿੰਮ ਸ਼ੁਰੂ

ਪੀ ਐਸ ਟੀ ਸੀ ਐਲ ਵੱਲੋਂ ਵਣ ਮਹਾਂਉਤਸਵ ਮੁਹਿੰਮ ਸ਼ੁਰੂ
ਪਟਿਆਲਾ : ‘ਰੁੱਖ ਲਗਾਉ, ਪੰਜਾਬ ਨੂੰ ਸਵਰਗ ਬਣਾਉ’ ਦੇ ਨਾਰੇ ਹੇਠ ਪੀ.ਐੱਸ.ਟੀ.ਸੀ.ਐੱਲ ਵੱਲੋ ‘ਵਣ- ਮਹਾਂਉਤਸਵ’ 2024 ਦਾ ਸਮਾਰੋਹ ਸਾਲ 2016 ਦੌਰਾਨ ਸ਼ੁਰੂ ਕੀਤੀ ਮੁਹਿੰਮ ਅਭਿਆਨ (ਗਰੀਨ ਪੀ.ਐਸ.ਟੀ.ਸੀ.ਐਲ) ਦੇ ਹਿੱਸੇ ਵਜੋਂ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਵਲੋਂ 19 ਤੋਂ 31 ਜੁਲਾਈ 2024 ਤੱਕ ਵਣ-ਮਹਾਂਉਤਸਵ ਮਨਾਇਆ ਜਾ ਰਿਹਾ ਹੈ। ਇਸ ਮੁਹਿੰਮ ਅਧੀਨ ਪੀ.ਐਸ.ਟੀ.ਸੀ.ਐਲ ਦੇ ਵੱਖ-ਵੱਖ ਸਬ-ਸਟੇਸ਼ਨਾਂ ਅਤੇ ਰਿਹਾਇਸ਼ੀ ਕਲੌਨੀਆਂ ਵਿੱਖੇ ਖਾਲੀ ਪਈ ਥਾਂਵਾਂ ਤੇ ਵੱਧ ਤੋਂ ਵੱਧ ਪੌਦੇ ਲਗਾਉਣ ਦਾ ਟਿੱਚਾ ਮਿਥਿਆ ਗਿਆ ਹੈ। ਸੀ.ਏ. ਵਿਨੋਦ ਬਾਂਸਲ, ਨਿਰਦੇਸ਼ਕ/ਵਿੱਤ ਤੇ ਵਣਜ, ਪੀ.ਐਸ.ਟੀ.ਸੀ.ਐਲ. ਅਤੇ ਇੰਜ: ਵਰਦੀਪ ਸਿੰਘ ਮੰਡੇਰ, ਨਿਰਦੇਸ਼ਕ/ਤਕਨੀਕੀ, ਪੀ.ਐਸ.ਟੀ.ਸੀ.ਐਲ. ਵਲੋਂ ਅੱਜ 20 ਜੁਲਾਈ 2024 ਨੂੰ 400 ਕੇ.ਵੀ. ਸਬ-ਸਟੇਸ਼ਨ, ਰੋਪੜ ਵਿੱਖੇ ਰੁੱਖ ਲਗਾ ਕੇ ਇਸ ਮੁੰਹਿਮ ਦੀ ਸੁਰੂਆਤ ਕੀਤੀ ਗਈ। ਪੀ.ਐਸ.ਟੀ.ਸੀ.ਐਲ. ਦੇ ਸਾਰੇ ਸੀਨੀਅਰ ਅਫ਼ਸਰਾਂ ਨੂੰ ਵੱਖ ਵੱਖ ਸਬ ਸਟੇਸ਼ਨਾਂ ਵਿੱਖੇ ਵਣ-ਮਹਾਂਉਤਸਵ ਸਫਲਤਾ ਪੂਰਵਕ ਮਨਾਉਣਾ ਯਕੀਨੀ ਬਣਾਉਣ ਲਈ ਕਿਹਾ ਕੀਤਾ ਗਿਆ ਹੈ ਤਾਂ ਜੋ ਇਸ ਮੁੰਹਿਮ ਦੌਰਾਨ ਪੀ.ਐਸ.ਟੀ.ਸੀ.ਐਲ. ਦੇ ਵੱਖ ਵੱਖ ਸਬ ਸਟੇਸ਼ਨਾਂ, ਦਫਤਰਾਂ ਅਤੇ ਰਿਹਾਇਸੀ ਕਲੌਨੀਆਂ ਵਿੱਖੇ ਖਾਲੀ ਪਈਆਂ ਥਾਵਾਂ ਉਤੇ ਵਿਆਪਕ ਰੂਪ ਵਿਚ ਰੁੱਖ ਲਗਾਏ ਜਾਣ ਦਾ ਟੀਚਾ ਪੂਰਾ ਕੀਤਾ ਜਾ ਸਕੇ। ਇਸ ਮੌਕੇ ਤੇ ਸੀ.ਏ. ਵਿਨੋਦ ਬਾਂਸਲ, ਨਿਰਦੇਸ਼ਕ/ਵਿੱਤ ਤੇ ਵਣਜ, ਪੀ.ਐਸ.ਟੀ.ਸੀ.ਐਲ. ਅਤੇ ਇੰਜ: ਵਰਦੀਪ ਸਿੰਘ ਮੰਡੇਰ,ਨਿਰਦੇਸ਼ਕ/ਤਕਨੀਕੀ, ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਜੀ ਨੇ ਸੰਬੋਧਿਤ ਕਰਦੇ ਹੋਏ ਵਾਤਾਵਰਣ ਨੂੰ ਹੋਰ ਸਾਫ ਅਤੇ ਸੁੱਥਰਾ ਬਣਾਉਣ ਲਈ ਸਭ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ। ਇਸ ਮੋਕੇ ਤੇ ਪੀ.ਐਸ.ਟੀ.ਸੀ.ਐਲ ਦੀ ਪੀ ਤੇ ਐਮ ਸ਼ਾਖਾ ਦੇ ਉੱਚ- ਅਧਿਕਾਰੀ ਵੀ ਮੋਜੂਦ ਸਨ।
