ਥਾਣਾ ਸਿਵਲ ਲਾਈਨ ਪੁਲਸ ਨੇ ਕੀਤਾ ਇਕ ਦੂਸਰੇ ਦੀ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਦੋਹਾਂ ਧਿਰਾਂ ਖਿਲਾਫ ਕੇਸ ਦਰਜ

ਦੁਆਰਾ: Punjab Bani ਪ੍ਰਕਾਸ਼ਿਤ :Tuesday, 16 July, 2024, 01:39 PM

ਥਾਣਾ ਸਿਵਲ ਲਾਈਨ ਪੁਲਸ ਨੇ ਕੀਤਾ ਇਕ ਦੂਸਰੇ ਦੀ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਦੋਹਾਂ ਧਿਰਾਂ ਖਿਲਾਫ ਕੇਸ ਦਰਜ
ਪਟਿਆਲਾ : ਥਾਣਾ ਸਿਵਲ ਲਾਈਨ ਪਟਿਆਲਾ ਦੀ ਪੁਲਸ ਨੇ ਸਿ਼ਕਾਇਤਕਰਤਾ ਜਗਦੀਸ਼ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਨਵੀਂ ਬਸਤੀ ਬਡੂੰਗਰ ਥਾਣਾ ਸਿਵਲ ਲਾਈਨ ਪਟਿਆਲਾ ਅਤੇ ਧਰਮਿੰਦਰ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਨਵੀਂ ਬਸਤੀ ਬਡੂੰਗਰ ਦੀ ਸਿ਼ਕਾਇਤ ਦੇ ਆਧਾਰ ਤੇ ਧਰਮਿੰਦਰ ਸਿੰਘ ਪੁੱਤਰ ਸਰਦਾਰਾ ਸਿੰਘ, ਰਾਜੇਸ਼ ਕੁਮਾਰ ਪੁੱਤਰ ਸਰਦਾਰਾ ਸਿੰਘ ਵਾਸੀ ਨਵੀਂ ਬਸਤੀ ਬਡੂੰਗਰ ਪਟਿਆਲਾ ਅਤੇ ਜਗਦੀਸ਼ ਸਿੰਘ, ਰਵੀ ਪੁੱਤਰ ਗੁਰਨਾਮ ਸਿੰਘ, ਛਿੰਦਰ ਕੌਰ ਪਤਨੀ ਜਗਦੀਸ਼ ਸਿੰਘ, ਬਲਵਿੰਦਰ ਕੌਰ ਪਤਨੀ ਗੁਰਨਾਮ ਸਿੰਘ, ਗੁਰਨਾਮ ਸਿੰਘ, ਅੱਜੂ ਪੁੱਤਰ ਕਰਮਚੰਦ ਵਾਸੀ ਨਵੀਂ ਬਸਤੀ ਬਡੂੰਗਰ ਪਟਿਆਲਾ ਵਿਰੁੱਧ ਧਾਰਾ 115 (2), 126 (2), 351 (2), 3 (5) ਬੀ. ਐਨ. ਐਸ., 115 (2), 126 (2), 351 (2), 190 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਉਪਰੋਕਤ ਸਿ਼ਕਾਇਤਰਤਾਵਾਂ ਨੇਪੁਲਸ ਗ਼ ਦਰਜ ਕਰਵਾਈ ਸਿ਼ਕਾਇਤ ਵਿਚ ਦੱਸਿਆ ਕਿ 13 ਜੁਲਾਈ ਨੂੰ ਘਰ ਦੇ ਬਾਹਰ ਗਲੀ ਵਿਚ ਉਪਰੋਕਤ ਵਿਅਕਤੀਆਂ ਯਾਨੀ ਕਿ ਇਕ ਦੂਜੀ ਧਿਰ ਦੀ ਕੁਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ, ਜਿਸ ਤੇ ਪੁਲਸ ਨੇ ਕ੍ਰਾਸ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।