ਰਾਜਧਾਨੀ ਦਿੱਲੀ `ਚ ਆਉਣ ਵਾਲੇ ਹਫਤੇ `ਚ ਟਮਾਟਰ ਦੀਆਂ ਕੀਮਤਾਂ `ਚ ਨਰਮੀ ਆਵੇਗੀ : ਸਰਕਾਰੀ ਅਧਿਕਾਰੀ

ਰਾਜਧਾਨੀ ਦਿੱਲੀ `ਚ ਆਉਣ ਵਾਲੇ ਹਫਤੇ `ਚ ਟਮਾਟਰ ਦੀਆਂ ਕੀਮਤਾਂ `ਚ ਨਰਮੀ ਆਵੇਗੀ : ਸਰਕਾਰੀ ਅਧਿਕਾਰੀ
ਨਵੀਂ ਦਿੱਲੀ : ਦੇਸ਼ ਦੇ ਕਈ ਇਲਾਕਿਆਂ `ਚ ਟਮਾਟਰ ਦਾ ਭਾਅ 100 ਰੁਪਏ ਨੂੰ ਪਾਰ ਕਰ ਗਿਆ ਹੈ । ਆਮ ਲੋਕ ਮਹਿੰਗੇ ਟਮਾਟਰਾਂ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਹਨ। ਕਈ ਲੋਕ ਕਹਿੰਦੇ ਹਨ ਕਿ ਉਨ੍ਹਾਂ ਨੇ ਟਮਾਟਰ ਖਾਣਾ ਛੱਡ ਦਿੱਤਾ ਹੈ। ਆਮ ਲੋਕ ਟਮਾਟਰ ਦੀਆਂ ਕੀਮਤਾਂ `ਚ ਨਰਮੀ ਦਾ ਇੰਤਜ਼ਾਰ ਕਰ ਰਹੇ ਹਨ । ਟਮਾਟਰ ਦੀਆਂ ਕੀਮਤਾਂ ਨੂੰ ਲੈ ਕੇ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਸਰਕਾਰੀ ਅਧਿਕਾਰੀ ਨੇ ਕਿਹਾ ਕਿ ਦੇਸ਼ ਦੀ ਰਾਜਧਾਨੀ ਦਿੱਲੀ `ਚ ਆਉਣ ਵਾਲੇ ਹਫਤੇ `ਚ ਟਮਾਟਰ ਦੀਆਂ ਕੀਮਤਾਂ `ਚ ਨਰਮੀ ਆਵੇਗੀ। ਹਾਲਾਂਕਿ ਰਾਜਧਾਨੀ ਦਿੱਲੀ `ਚ ਫਿਲਹਾਲ ਟਮਾਟਰ ਦੀ ਕੀਮਤ 75 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਦੱਖਣੀ ਰਾਜਾਂ ਤੋਂ ਆਉਣ ਵਾਲੇ ਟਮਾਟਰ ਦੀ ਸਪਲਾਈ ਵਿੱਚ ਸੁਧਾਰ ਤੋਂ ਬਾਅਦ ਟਮਾਟਰ ਦੀਆਂ ਕੀਮਤਾਂ ਮੱਧਮ ਹੋਣਗੀਆਂ । ਇੱਕ ਸਰਕਾਰੀ ਅਧਿਕਾਰੀ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਆਲੂ ਅਤੇ ਪਿਆਜ਼ ਦੀਆਂ ਕੀਮਤਾਂ ਵਿੱਚ ਵੀ ਜਲਦੀ ਨਰਮੀ ਆਉਣ ਦੀ ਉਮੀਦ ਹੈ। ਸਪਲਾਈ ਘਟਣ ਕਾਰਨ ਇਨ੍ਹਾਂ ਦੀਆਂ ਕੀਮਤਾਂ ਵਧ ਗਈਆਂ ਸਨ। ਦਿੱਲੀ ਸਮੇਤ ਕਈ ਸ਼ਹਿਰਾਂ `ਚ ਆਲੂ, ਟਮਾਟਰ ਅਤੇ ਪਿਆਜ਼ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਹੀਟਵੇਵ ਅਤੇ ਭਾਰੀ ਮੀਂਹ ਕਾਰਨ ਇਨ੍ਹਾਂ ਦੀ ਸਪਲਾਈ ਠੀਕ ਤਰ੍ਹਾਂ ਨਹੀਂ ਹੋ ਸਕੀ ਅਤੇ ਕਈ ਥਾਵਾਂ `ਤੇ ਫਸਲਾਂ ਦਾ ਨੁਕਸਾਨ ਹੋਇਆ ਹੈ। ਸਹੀ ਮਾਤਰਾ ਵਿੱਚ ਉਤਪਾਦਨ ਨਾ ਹੋਣ ਅਤੇ ਸਪਲਾਈ ਨਾ ਹੋਣ ਕਾਰਨ ਇਨ੍ਹਾਂ ਦੀਆਂ ਕੀਮਤਾਂ ਵਧ ਗਈਆਂ ਸਨ । ਨਵੀਂ ਦਿੱਲੀ `ਚ ਟਮਾਟਰ ਦੀ ਕੀਮਤ 75 ਰੁਪਏ ਪ੍ਰਤੀ ਕਿਲੋ ਹੋ ਗਈ ਹੈ ਪਰ ਜੇਕਰ ਭਾਰੀ ਮੀਂਹ ਕਾਰਨ ਸਪਲਾਈ `ਤੇ ਕੋਈ ਅਸਰ ਨਹੀਂ ਪੈਂਦਾ ਤਾਂ ਇਨ੍ਹਾਂ ਦੀਆਂ ਕੀਮਤਾਂ `ਚ ਨਰਮੀ ਆਉਣ ਦੀ ਸੰਭਾਵਨਾ ਹੈ ।
