ਯੂਥ ਅਕਾਲੀ ਦਲ ਨੇ ਕੀਤੀ ਸ਼ੋ੍ਰਮਣੀ ਅਕਾਲੀ ਦਲ ਦੀ ਮਜ਼ਬੂਤੀ ਨੂੰ ਲੈ ਕੇ ਮੀਟਿੰਗ

ਯੂਥ ਅਕਾਲੀ ਦਲ ਨੇ ਕੀਤੀ ਸ਼ੋ੍ਰਮਣੀ ਅਕਾਲੀ ਦਲ ਦੀ ਮਜ਼ਬੂਤੀ ਨੂੰ ਲੈ ਕੇ ਮੀਟਿੰਗ
ਪਟਿਆਲਾ, 13 ਜੁਲਾਈ ()- ਸ਼ਾਹੀ ਸ਼ਹਿਰ ਪਟਿਆਲਾ ਦੇ ਪਟਿਆਲਾ ਸਰਹਿੰਦ ਰੋਡ ’ਤੇ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਸ਼ੋ੍ਰਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਯੂਥ ਅਕਾਲੀ ਦਲ ਜ਼ਿਲ੍ਹਾ ਪਟਿਆਲਾ ਦੇ ਅਹੁਦੇਦਾਰਾਂ ਦੀ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸਲਾਹਕਾਰ ਹਰਚਰਨ ਬੈਂਸ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਅਮਿਤ ਸਿੰਘ ਰਾਠੀ, ਜ਼ਿਲ੍ਹਾ ਯੂਥ ਪ੍ਰਧਾਨ ਦਿਹਾਤੀ ਅੰਮਿ੍ਰਤਪਾਲ ਸਿੰਘ ਲੰਗ , ਜ਼ਿਲ੍ਹਾ ਪ੍ਰਧਾਨ ਸ਼ਹਿਰੀ ਕਰਨਵੀਰ ਸਿੰਘ ਸਾਹਨੀ ਨੇ ਆਪਣੇ ਵਿਚਾਰ ਯੂਥ ਨੌਜਵਾਨਾਂ ਨਾਲ ਸਾਂਝੇ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਪੰਥ ਪ੍ਰਤੀ ਕੁਰਬਾਨੀਆਂ ਤੇ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਪਾਰਟੀ ਨੂੰ ਉਚਾਈ ਦੀਆਂ ਬੁਲੰਦੀਆਂ ਦੇ ਅਸਮਾਨ ਤੱਕ ਪਹੁੰਚਾਉਣ ਲਈ ਡਟ ਕੇ ਕੰਮ ਕਰਨ ਲਈ ਪ੍ਰਰਿਆ। ਇਸ ਮੌਕੇ ਮੀਟਿੰਗ ਵਿਚ ਹਾਜ਼ਰ ਸਮੁੱਚੇ ਅਕਾਲੀ ਆਗੂਆਂ ਨੇ ਪਾਰਟੀ ਨੂੰ ਫੁਟ ਪਾ ਕੇ ਤੋੜਨ ਵਾਲੇ ਲੀਡਰਾਂ ਤੋਂ ਬਚਣ ’ਤੇ ਜ਼ੋਰ ਦਿੱਤਾ ਤੇ ਕਿਹਾ ਕਿ ਛੇਤੀ ਪਾਰਟੀ ਨੂੰ ਮਜਬੂਤ ਕਰਨ ਲਈ ਡਟ ਜਾਓ। ਉਨ੍ਹਾਂ ਆਖਿਆ ਕਿ ਅਕਾਲੀ ਦਲ ਹੀ ਇੱਕ ਅਜਿਹੀ ਪਾਰਟੀ ਹੈ, ਜਿਸਨੇ ਪੰਜਾਬ ਦੇ ਹਿੰਤਾਂ ਤੇ ਪੰਜਾਬ ਤੇ ਪੰਜਾਬੀਅਤ ਦੀ ਗੱਲ ਕੀਤੀ ਹੈ।
ਸ਼ੋ੍ਰਮਣੀ ਅਕਾਲੀ ਦਲ ਨੇ ਪੰਥ ਪ੍ਰਤੀ ਹਮੇਸ਼ਾ ਕੁਰਬਾਨੀਆਂ ਦਿੱਤੀਆਂ : ਬੈਂਸ, ਝਿੰਜਰ
ਸ਼ੋ੍ਰਮਣੀ ਅਕਾਲੀ ਦਲ ਵਲੋਂ ਪੰਥ ਪ੍ਰਤੀ ਹਮੇਸ਼ਾਂ ਤੋਂ ਹੀ ਦਿੱਤੀਆਂ ਗਈਆਂ ਕੁਰਬਾਨੀਆਂ ਸਬੰਧੀ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸਲਾਹਕਾਰ ਹਰਚਰਨ ਬੈਂਸ ਤੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਦਹਾਕਿਆਂ ਤੋਂ ਚਲਦਾ ਆ ਰਿਹਾ ਅਕਾਲੀ ਦਲ ਕਦੇ ਵੀ ਪੰਥ ਅਤੇ ਪੰਜਾਬੀਆਂ ਤੋਂ ਬਾਹਰ ਨਹੀਂ ਗਿਆ ਤੇ ਇਸ ਨੇ ਹਮੇਸ਼ਾਂ ਹੀ ਪੰਜਾਬ, ਪੰਜਾਬੀਅਤ ਤੇ
ਪੰਜਾਬੀਆਂ ਨੂੰ ਹੀ ਪਹਿਲ ਦਿੱਤੀ ਹੈ ਤੇ ਅੱਜ ਓਹੀ ਸ਼ੋ੍ਰਮਣੀ ਅਕਾਲੀ ਦਲ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਦੇ ਹਿਤਾਂ ਦੀ ਰਾਖੀ ਕਰਦਾ ਹੋਇਆ ‘ਰਾਜ ਨਹੀਂ ਸੇਵਾ’ ਦੇ ਝੰਡੇ ਹੇਠ ਪੰਜਾਬੀਆਂ ਦੀ ਅਗਵਾਈ ਕਰਨ ਲੱਗਿਆ ਹੋਇਆ ਹੈ, ਜਿਸਦਾ ਨਾ ਤਾਂ ਕਦੇ ਕੋਈ ਮੁੱਲ ਮੋੜ ਸਕਦਾ ਹੈ ਤੇ ਨਾ ਕਦੇ ਕੋਈ ਇਸਨੂੰ ਪਜਾਬੀਆਂ ਦੇ ਦਿਲਾਂ ’ਚੋਂ ਬਾਹਰ ਕੱਢ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਵਿਚ ਹਮੇਸ਼ਾਂ ਤੋਂ ਹੀ ਹਰ ਵਿਅਕਤੀ, ਸਮਾਜ, ਵਰਗ, ਜਾਤ ਪਾਤ ਆਦਿ ਦਾ ਸਤਿਕਾਰ ਰਿਹਾ ਹੈ ਤੇ ਅਕਾਲ ਪੁਰਖ ਨੂੰ ਹੀ ਮੰਨ ਕੇ ਸਮੁੱਚੇ ਕਾਰਜਾਂ ਨੂੰ ਆਪਣਾ ਮੁੱਢਲਾ ਫਰਜ਼ ਸਮਝਦਿਆਂ ਕੀਤਾ ਗਿਆ ਹੈ, ਜਿਸਦੇ ਚਲਦਿਆਂ ਸ਼ੋ੍ਰਮਣੀ ਅਕਾਲੀ ਦਲ ਨਾਲ ਜੁੜਿਆ ਹਰ ਵਰਕਰ, ਆਗੂ ਤੇ ਨੇਤਾ ਸ਼ੋ੍ਰਮਣੀ ਅਕਾਲੀ ਦਲ ਨਾਲ ਖੜ੍ਹਾ ਹੈ ਤੇ ਖੜ੍ਹਾ ਰਹੇਗਾ।
ਅਕਾਲੀ ਦਲ ਹੋਰ ਲਗਾਤਾਰ ਮਜਬੂਤ ਹੋਵੇਗਾ : ਰਾਜੂ ਖੰਨਾ
ਸਿਆਸਤ ਦੀਆਂ ਬਰੂਹਾਂ ਵਿਚੋ ਇਕ ਮੰਨੀ ਜਾਂਦੀ ਪੰਜਾਬ ਦੀ ਸਭ ਤੋਂ ਵੱਡੀ ਖੇਤਰੀ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਪਹਿਲਾਂ ਵੀ ਇਕ ਮਜਬੂਤ ਪਾਰਟੀ ਵਜੋਂ ਪੰਜਾਬ ਤੇ ਪੰਜਾਬੀਆਂ ਦੇ ਪਿਆਰ ਸਦਕਾ ਮਜ਼ਬੂਤ ਹੋਇਆ ਹੈ ਤੇ ਅੱਗੇ ਵੀ ਮਜ਼ਬੂਤ ਰਹੇਗਾ ਤੇ ਮਜ਼ਬੂਤੀ ਨਾਲ ਲੋਕ ਹਿਤੈਸ਼ੀ ਕਾਰਜਾਂ ਨੂੰ ਕਰਨ ਲਈ ਅੱਗੇ ਵਧਦਾ ਰਹੇਗਾ। ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਇਕ ਪਾਰਟੀ ਨੂੰ ਸ਼ੁਰੂ ਕਰਨ ਤੋਂ ਲੈ ਕੇ ਉਸਦੇ ਅਸਲੀ ਉਦੇਸ਼ ਤੱਕ ਪਹੰੁਚਾਉਣ ਨੂੰ ਦਹਾਕਿਆਂ ਦਾ ਸਮਾਂ ਲੱਗ ਜਾਂਦਾ ਹੈ ਤੇ ਇਸ ਸਮੇਂ ਦੌਰਾਨ ਪਾਰਟੀਆਂ ਜਦੋਂ ਆਪਣਾ ਮੁਕਾਮ ਹਾਸਲ ਕਰਦੀਆਂ ਹਨ ਤਾਂ ਸਿਰਫ਼ ਤੇ ਸਿਰਫ਼ ਪਾਰਟੀ ਨਾਲ ਜੁੜੇ ਆਗੂਆਂ, ਨੇਤਾਵਾਂ, ਵਰਕਰਾਂ ਦੇ ਪਿਆਰ, ਮਿਹਨਤ ਸਦਕਾ ਹੀ ਹਾਸਲ ਨਹੀਂ ਕਰਦੀਆਂ ਬਲਕਿ ਇਨ੍ਹਾਂ ਦੇ ਮੁਕਾਮ ਹਾਸਲ ਕਰਨ ਪਿੱਛੇ ਲੋਕਾਂ ਯਾਨੀ ਕਿ ਬਹੁਤ ਸਾਰੇ ਲੋਕਾਂ ਦਾ ਹੱਥ ਹੁੰਦਾ ਹੈ ਤੇ ਅੱਜ ਸ਼ੋ੍ਰਮਣੀ ਅਕਾਲੀ ਦਲ ਉਨ੍ਹਾਂ ਸਮੁੱਚੇ ਸਹਿਯੋਗ ਭਰੇ ਹੱਥਾਂ ਦੀ ਕਦਰ ਕਰਦਾ ਹੈ ਤੇ ਕਰਦਾ ਰਹੇਗਾ। ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਨੇ ਅਕਾਲ ਪੁਰਖ ਨੂੰ ਅੱਗੇ ਰੱਖ ਕੇ ਹਰੇਕ ਕਾਰਜ ਨੂੰ ਨੇਪਰੇ ਚਾੜ੍ਹਿਆ ਹੈ ਤੇ ਅੱਗੇ ਵੀ ਇਸੇ ਤਰ੍ਹਾਂ ਪੰਜਾਬ ਤੇ ਪੰਜਾਬੀਆਂ ਦੀ ਅਗਵਾਈ ਲਈ ਆਪਣੇ ਕਦਮ ਖੁਸ਼ਹਾਲੀ ਤੇ ਤਰੱਕੀ ਦੁਆਉਣ ਲਈ ਵਧਾਉਂਦਾ ਰਹੇਗਾ।
ਕੈਪਸ਼ਨ : ਯੂਥ ਅਕਾਲੀ ਦਲ ਦੀ ਮੀਟਿੰਗ ਦੌਰਾਨ ਹਰਚਰਨ ਬੈਂਸ, ਗੁਰਪ੍ਰੀਤ ਰਾਜੂ ਖੰਨਾ, ਸਰਬਜੀਤ ਝਿੰਜਰ, ਅਮਿਤ ਰਾਠੀ, ਅੰਮਿ੍ਰਤਪਾਲ ਲੰਗ ਤੇ ਹੋਰ ਨੇਤਾ ਨਜਰ ਆ ਰਹੇ ਹਨ।
