ਤ੍ਰਿਭੁਵਨ ਗੁਪਤਾ ਬਣੇ ਸ਼੍ਰੀ ਸਨਾਤਨ ਧਰਮ ਸਭਾ ਪਟਿਆਲਾ ਦੇ ਮੀਤ ਪ੍ਰਧਾਨ
ਦੁਆਰਾ: Punjab Bani ਪ੍ਰਕਾਸ਼ਿਤ :Saturday, 13 July, 2024, 05:41 PM

ਤ੍ਰਿਭੁਵਨ ਗੁਪਤਾ ਬਣੇ ਸ਼੍ਰੀ ਸਨਾਤਨ ਧਰਮ ਸਭਾ ਪਟਿਆਲਾ ਦੇ ਮੀਤ ਪ੍ਰਧਾਨ
ਪਟਿਆਲਾ : ਸ਼੍ਰੀ ਸਨਾਤਨ ਧਰਮ ਸਭਾ ਪਟਿਆਲਾ ਦੀ ਇੱਕ ਅਹਿਮ ਬੈਠਕ ਸਭਾ ਭਵਨ ਆਰਿਆ ਸਮਾਜ ਪਟਿਆਲਾ ਵਿਖੇ ਪ੍ਰਧਾਨ ਲਾਲ ਚੰਦ ਜਿੰਦਲ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ।ਇਸ ਬੈਠਕ ਵਿੱਚ ਪ੍ਰਧਾਨ ਲਾਲ ਚੰਦ ਜਿੰਦਲ ਨੇ ਸ਼੍ਰੀ ਸਨਾਤਨ ਧਰਮ ਅਤੇ ਹਿੰਦੂ ਸਮਾਜ ਦੇ ਪ੍ਰਤੀ ਆਪਣੀਆਂ ਵੱਡ ਮੁੱਲਿਆ ਸੇਵਾਵਾਂ ਦੇਣ ਲਈ ਤ੍ਰਿਭੁਵਨ ਗੁਪਤਾ ਨੂੰ ਸ਼੍ਰੀ ਸਨਾਤਨ ਧਰਮ ਸਭਾ (ਰਜਿ.) ਪਟਿਆਲਾ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਜਿਸ ਦਾ ਮੌਕੇ ਤੇ ਮੌਜੂਦ ਸਮੂਹ ਸਭਾ ਦੇ ਪਦ-ਅਧਿਕਾਰੀਆਂ ਨੇ ਸਰਵ ਸਹਿਮਤੀ ਨਾਲ ਇਸ ਫੈਸਲੇ ਦਾ ਸੁਆਗਤ ਕੀਤਾ । ਇਸ ਮੌਕੇ ਤੇ ਤ੍ਰਿਭੁਵਨ ਗੁਪਤਾ ਨੇ ਕਿਹਾ ਕਿ ਸ਼੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਅਤੇ ਸਮੁੱਚੀ ਕਾਰਜਕਾਰਨੀ ਕਮੇਟੀ ਦਾ ਉਨ੍ਹਾਂ ਵਲੋ ਇਹ ਜਿੰਮੇਵਾਰੀ ਸੋਪਣ ਤੇ ਦਿਲੋ ਧੰਨਵਾਦ ਕਰਦਾ ਹਾਂ ਅਤੇ ਇਸ ਨਵੀ ਜਿੰਮੇਵਾਰੀ ਨੂੰ ਪਹਿਲਾ ਦੀ ਤਰ੍ਹਾਂ ਹੀ ਤਨ-ਮਨ ਅਤੇ ਇਮਾਨਦਾਰੀ ਨਾਲ ਨਿਭਾਵਾਗਾ।
