ਜਲੰਧਰ ਵਾਸੀਆਂ ਨੇਆਮ ਆਦਮੀ ਪਾਰਟੀ ਉਮੀਦਵਾਰ ਨੂੰ ਵੱਡੇ ਫਰਕ ਨਾਲ ਜਿਤਾ ਕੇ ਦਿੱਤਾ ਆਪਣਾ ਫਤਵਾ : ਹਰਮੀਤ ਪਠਾਣਮਾਜਰਾ

ਜਲੰਧਰ ਵਾਸੀਆਂ ਨੇਆਮ ਆਦਮੀ ਪਾਰਟੀ ਉਮੀਦਵਾਰ ਨੂੰ ਵੱਡੇ ਫਰਕ ਨਾਲ ਜਿਤਾ ਕੇ ਦਿੱਤਾ ਆਪਣਾ ਫਤਵਾ : ਹਰਮੀਤ ਪਠਾਣਮਾਜਰਾ
ਸਨੌਰ, 13 ਜੁਲਾਈ () : ਜਲੰਧਰ ਪੱਛਮੀ ਜਿਮਨੀ ਚੋਣ ਵਿਚ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੂੰ ਵੱਡੇਫਰਕ ਨਾਲ ਜਿਤਾ ਕੇ ਲੋਕਾਂ ਨੇ ਆਪਣਾ ਫਤਵਾ ਦਿੱਤਾ ਹੈਅਤੇ ਉਨ੍ਹਾਂ ਵਿਅਕਤੀਆਂ ਨੂੰ ਇਕ ਸੁਨੇਹਾ ਵੀ ਦਿੱਤਾ ਹੈ ਜਿਨ੍ਹਾਂ ਵਲੋਂ ਕਦੇ ਇੱਧਰ ਤੇ ਕਦੇ ਉਪਰ ਹੋਇਆ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕੀਤਾ।
ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਟਿਕਟ ਤੇ ਜਿੱਤੇ ਮਹਿੰਦਰ ਭਗਤ ਬਹੁਤ ਹੀ ਈਮਾਨਦਾਰ ਤੇ ਚੰਗੇ ਸੁਭਾਅ ਦੇ ਮਾਲਕ ਹਨ, ਜਿਨ੍ਹਾਂ ਦੇ ਦਰਬਾਰ ਤੇ ਕਦੇ ਵੀ ਕੋਈ ਆਇਆ ਖਾਲੀ ਹੱਥ ਵਾਪਸ ਨਹੀਂ ਆਇਆ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਉਪਰੋਕਤ ਚੋਣ ਜਿੱਤਣ ਵਿਚ ਪਾਰਟੀ ਦੇ ਹਰ ਵਰਕਰ ਦਾ ਭਰਪੂਰ ਸਾਥ ਹੈ ਕਿਉਂਕਿ ਪਾਰਟੀ ਨੇ ਜਿਸ ਦੀ ਵੀ ਡਿਊਟੀ ਲਗਾਈ ਨੇ ਪਾਰਟੀ ਵਲੋਂ ਜਲੰਧਰ ਪੱਛਮੀ ਹਲਕੇਵਿਚ ਆਪੋ ਆਪਣੇ ਖੇਤਰਾਂ ਵਿਚ ਜਾ ਕੇਚੋਣ ਡਿਊਟੀਆਂ ਨੂੰ ਨਿਭਾਇਆ। ਅੱਜ ਦੀ ਇਸ ਜਿੱਤ ਦੀ ਖੁਸ਼ੀ ਵਿਚ ਇਕ ਨਸੀਹਤ ਜ਼ਰੂਰ ਮਿਲਦੀ ਹੈਕਿ ਲੋਕ ਾਂ ਤੋਂ ਉਪਰ ਕੋਈ ਨਹੀਂ ਹੈ ਤੇ ਜਨਤਾ ਹੀ ਅਸਲ ਵਿਚ ਜਨਾਰਦਨ ਹੈ।
