ਥਾਣਾ ਸਿਟੀ ਰਾਜਪੁਰਾ ਨੇ ਕੀਤਾ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ

ਦੁਆਰਾ: Punjab Bani ਪ੍ਰਕਾਸ਼ਿਤ :Monday, 15 July, 2024, 11:45 AM

ਥਾਣਾ ਸਿਟੀ ਰਾਜਪੁਰਾ ਨੇ ਕੀਤਾ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ
ਰਾਜਪੁਰਾ, 15 ਜੁਲਾਈ : ਥਾਣਾ ਸਿਟੀ ਰਾਜਪੁਰਾ ਪੁਲਸ ਨੇ ਸਿ਼ਕਾਇਤਕਰਤਾ ਹਰਵਿੰਦਰ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਅਬਰਾਮਾ ਥਾਣਾ ਬਨੂੜ ਦੀ ਸਿ਼ਕਾਇਤ ਦੇ ਆਧਾਰ ਤੇ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 109, 3 (5), ਬੀ. ਐਨ. ਐਸ. ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਹਰਵਿੰਦਰ ਸਿੰਘ ਨੇਦੱਸਿਆ ਕਿ ਉਹ ਟੀ-ਪੁਆਇੰਟ ਨਲਾਸ ਮੋੜ ਤੇ ਇੰਦਰਜੀਤ ਸਿੰਘ ਵਾਸੀ ਪਿੰਡ ਪਹਿਰ ਕਲਾਂ ਦੇ ਸ਼ਰਾਬ ਦੇ ਠੇਕੇ ਪਰ ਨੋਕਰੀ ਕਰਦਾ ਹੈਅਤੇ 13 ਜੁਲਾਈ ਨੂੰ ਜਦੋਂ ਉਹ ਪ੍ਰਵੀਨ ਕੁਮਾਰ ਪੁੱਤਰ ਸਿ਼ਵਦੀਨ ਸਿੰਘ ਵਾਸੀ ਯੂ.ਪੀ ਨਾਲ ਠੇਕੇ ਤੇ ਹਾਜਰ ਸੀ ਤਾਂ ਦੋ ਵਿਅਕਤੀ ਜੋ ਆਪਣੀ ਕਾਰ ਵਿਚ ਸਵਾਰ ਹੋ ਕੇ ਆਏਨੇ ਜਦੋਂ ਉਸ ਕੋਲੋਂ ਸ਼ਰਾਬ ਦੀ ਮੰਗ ਕੀਤੀ ਤਾਂ ਉਸਨੇ ਦੋਵੇਂ ਵਿਅਕਤੀਆਂ ਤੋਂ ਸ਼ਰਾਬ ਦੇਣ ਤੋਂ ਪਹਿਲਾਂ ਪੈਸਿਆਂ ਦੀ ਮੰਗ ਕੀਤੀ, ਜਿਸ ਤੇ ਦੋਵੇਂ ਵਿਅਕਤੀਆਂ ਨੇ ਬਹਿਸਬਾਜੀ ਕੀਤੀ ਅਤੇ ਦੋਹਾਂ ਵਿਚੋਂ ਇਕ ਨੇ ਜਾਨੋ ਮਾਰਨ ਦੀ ਨੀਅਤ ਨਾਲ ਆਪਣੇ ਡੱਬ ਵਿੱਚੋ ਪਿਸਟਲ ਕੱਢ ਕੇਉਸ ਤੇ ਫਾਇਰ ਕਰ ਦਿੱਤਾ ਜੋਉਸਦੇ ਮੋਢੇ ਵਿੱਚ ਲੱਗੀ।ਜਿਸ ਤੋਂ ਬਾਅਦ ਉਹ ਏ.ਪੀ ਜੈਨ ਹਸਪਤਾਲ ਰਾਜਪੁਰਾ ਵਿਖੇ ਇਲਾਜ ਲਈ ਦਾਖਲ ਹੈ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।