ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕੀਤਾ ਗਿਆ ਖੂਬਸੂਰਤ ਉਪਰਾਲਾ- ਨਰਿੰਦਰ ਲਾਲੀ

ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕੀਤਾ ਗਿਆ ਖੂਬਸੂਰਤ ਉਪਰਾਲਾ- ਨਰਿੰਦਰ ਲਾਲੀ
ਨੌਜਵਾਨਾਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਅਤੇ ਨੌਜਵਾਨ ਮੁੰਡਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਬਰਨ ਆਫ ਜਿਮ ਦੀ ਸੰਚਾਲਕ ਕੰਚਨ ਮਲਹੋਤਰਾ ਵੱਲੋਂ ਸੀਨੀਅਰ ਤੇ ਜੂਨੀਅਰ ਮੁੰਡਿਆਂ ਦਾ ਵੇਟ ਲਿਫਟਿੰਗ ਮੁਕਾਬਲਾ ਕਰਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਆਲ ਇੰਡੀਆ ਕਾਂਗਰਸ ਕਮੇਟੀ ਓ.ਬੀ.ਸੀ ਡਿਪਾਰਟਮੈਂਟ ਦੇ ਕੋਆਰਡੀਨੇਟਰ ਅਤੇ ਜ਼ਿਲਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਨਰਿੰਦਰ ਪਾਲ ਲਾਲੀ ਅਤੇ ਹੋਰ ਆਗੂ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਨੌਜਵਾਨਾਂ ਵਿੱਚ ਉਤਸ਼ਾਹ ਭਰਿਆ। ਇਸ ਮੌਕੇ ਲਾਲੀ ਨੇ ਕਿਹਾ ਕਿ ਅੱਜ ਦੀ ਨੋਜਵਾਨ ਪੀੜੀ ਨੂੰ ਨਸ਼ਿਆਂ ਦੇ ਦਲਦਲ ਵਿੱਚ ਫਸਣ ਤੋਂ ਰੋਕਣ ਲਈ ਇਹ ਖੂਬਸੂਰਤ ਮੁਕਾਬਲਾ ਕਰਵਾਇਆ ਗਿਆ ਹੈ। ਜਿਸ ਨਾਲ ਨੌਜਵਾਨ ਵਰਗ ਵਿੱਚ ਨਸ਼ਿਆਂ ਦਾ ਰੁਝਾਨ ਹਮੇਸ਼ਾ ਲਈ ਖਤਮ ਹੋ ਜਾਵੇਗਾ। ਅੱਜ ਦੇ ਮੁਕਾਬਲੇ ਵਿੱਚ ਸੀਨੀਅਰ ਪਹਿਲੇ ਸਥਾਨ ਤੇ ਤਰਨਜੋਤ ਸਿੰਘ ਤੇ ਤੀਜੇ ਸਥਾਨ ਤੇ ਮਨੀਸ਼ ਜੇਤੂ ਰਹੇ। ਇਸ ਤੋਂ ਇਲਾਵਾ ਜੂਨੀਅਰ ਪਹਿਲੇ ਸਥਾਨ ਤੇ ਖਾਨ ਦੂਜੇ ਸਥਾਨ ਤੇ ਗੈਵੀ ਅਤੇ ਤੀਜੇ ਸਥਾਨ ਤੇ ਰਮਨ ਜੇਤੂ ਰਹੇ। ਇਸ ਮੌਕੇ ਸਤਬੀਰ ਸਿੰਘ ਭਿੰਡਰ, ਸਤੀਸ਼ ਕੰਬੋਜ, ਅਨੁਜ ਤ੍ਰਿਵੇਦੀ ਅਤੇ ਹੋਰ ਆਗੂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
