ਅਸ਼ਲੀਲ ਟਿੱਪਣੀ ਕਰਨ ਵਾਲੇ ਤੇ ਦਿੱਲੀ ਪੁਲਸ ਨੇ ਕੀਤਾ ਕੇਸ ਦਰਜ
ਦੁਆਰਾ: Punjab Bani ਪ੍ਰਕਾਸ਼ਿਤ :Sunday, 14 July, 2024, 05:08 PM

ਅਸ਼ਲੀਲ ਟਿੱਪਣੀ ਕਰਨ ਵਾਲੇ ਤੇ ਦਿੱਲੀ ਪੁਲਸ ਨੇ ਕੀਤਾ ਕੇਸ ਦਰਜ
ਨਵੀਂ ਦਿੱਲੀ : ਭਾਰਤ ਦੇਸ਼ ਲਈ ਆਪਣੀ ਜਾਨ ਗੁਆਉਣ ਵਾਲੇ ਸ਼ਹੀਦ ਕੈਪਟਨ ਅੰਸ਼ੁਮਨ ਸਿੰਘ ਦੀ ਪਤਨੀ ਸਮਰਿਤੀ ਤੇ ਅਸ਼ਲੀਲ ਟਿੱਪਣੀ ਕਰਨ ਵਾਲੇ ਵਿਅਕਤੀ ਖਿਲਾਫ਼ ਦਿੱਲੀ ਪੁਲਸ ਨੇ ਕੇਸ ਦਰਜ ਕਰ ਦਿੱਤਾ ਹੈ।ਦੱਸਣਯੋਗ ਹੈ ਕਿ ਟਿੱਪਣੀ ਕਰਨ ਵਾਲਾ ਵਿਅਕਤੀ ਪਾਕਿਸਤਾਨ ਤੋਂ ਹੈ।ਰਾਸ਼ਟਰੀ ਮਹਿਲਾ ਕਮਿਸ਼ਨ ਰੇਖਾ ਸ਼ਰਮਾ ਦੀ ਚੇਅਰਪਰਸਨ ਨੇ ਕਿਹਾ ਕਿ ਅਜਿਹੀਆਂ ਟਿੱਪਣੀਆਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਅਜਿਹੇ ਮਾਮਲਿਆਂ ਵਿੱਚ ਵੀ ਮਾਮਲਾ ਦਰਜ ਕਰਨ ਲਈ ਪੁਲਸ ਨੂੰ ਸਿਕਾਇਤ ਕੀਤੀ ਜਾ ਰਹੀ ਹੈ।
