ਥਾਣਾ ਘੱਗਾ ਪੁਲਸ ਨੇ ਕੀਤਾ ਦੋ ਖਿਲਾਫ਼ ਕੇਸ ਦਰਜ

ਥਾਣਾ ਘੱਗਾ ਪੁਲਸ ਨੇ ਕੀਤਾ ਦੋ ਖਿਲਾਫ਼ ਕੇਸ ਦਰਜ
ਘੱਗਾ, 19 ਜੁਲਾਈ () : ਥਾਣਾ ਘੱਗਾ ਦੀ ਪੁਲਸ ਨੇ ਸਿ਼ਕਾਇਤਕਰਤਾ ਜਸਵਿੰਦਰ ਸਿੰਘ ਪੁੱਤਰ ਨਰਦੇਵ ਸਿੰਘ ਵਾਸੀ ਪਿੰਡ ਬਰਾਸ ਥਾਣਾ ਘੱਗਾ ਦੀ ਸਿ਼ਕਾਇਤ ਦੇ ਆਧਾਰ ਤੇ ਧਾਰਾ 341, 506 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ ਵਿਚ ਗਗਨਦੀਪ ਸਿੰਘ ਤੇਜਗਮੋਹਨ ਸਿੰਘ ਪੁੱਤਰ ਅੰਗੇ੍ਰਜ਼ ਸਿੰਘ ਵਾਸੀ ਕਾਕੂ ਵਾਲਾ ਥਾਣਾ ਦਿੜ੍ਹਬਾ ਜਿ਼ਲਾ ਸੰਗਰੂਰ ਸ਼ਾਮਲ ਹਨ।ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਗਗਨਦੀਪ ਸਿੰਘ ਤੇਜਗਮੋਹਨ ਸਿੰਘ ਪੁੱਤਰ ਅੰਗੇ੍ਰਜ਼ ਸਿੰਘ ਵਾਸੀ ਕਾਕੂ ਵਾਲਾ ਥਾਣਾ ਦਿੜ੍ਹਬਾ ਜਿ਼ਲਾ ਸੰਗਰੂਰ ਨੂੰ ਆਪਣੇ ਪਿੰਡ ਦੇ ਦੋ ਲੜਕਿਆਂ ਨੂੰ ਵਿਦੇਸ਼ ਭੇਜਣ ਲਈ ਪੈਸੇ ਦਿੱਤੇਸਨ ਪਰ ਉਪਰੋਕਤ ਵਿਅਕਤੀਆਂ ਨੇ ਨਾ ਤਾਂ ਲੜਕਿਆਂ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਉਨਾਂ ਦੇ ਪੈਸੇ ਵਾਪਸ ਕੀਤੇ।ਸਿ਼ਕਾਇਤਕਰਤਾ ਨੇ ਕਿਹਾ ਕਿ ਉਨ੍ਹਾਂ ਉਪਰੋਕਤ ਵਿਅਕਤੀਆਂ ਤੋਂ ਵਾਰ ਵਾਰ ਪੈਸਿਆਂ ਦੀ ਮੰਗ ਕੀਤੀ ਪਰ 30 ਜੂਨ ਨੂੰ ਉਪਰੋਕਤ ਵਿਅਕਤੀਆਂ ਨੇ ਉਸਦੀ ਪਿੰਡ ਦੇ ਧਨਾ ਕੋਲ ਕਾਰ ਘੇਰ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
