ਬਾਬਾ ਬਲਬੀਰ ਸਿੰਘ ਦੇ ਨਿਰਦੇਸ਼ਾਂ ਤੇ ਵਾਤਾਵਰਣ ਨੂੰ ਸਮਰਪਿਤ

ਬਾਬਾ ਬਲਬੀਰ ਸਿੰਘ ਦੇ ਨਿਰਦੇਸ਼ਾਂ ਤੇ ਵਾਤਾਵਰਣ ਨੂੰ ਸਮਰਪਿਤ ਬੁੱਢਾ ਦਲ ਦੀ ਛਾਉਣੀ ਵਿਖੇ ਛਾਂਦਾਰ ਫੱਲਦਾਰ ਬੂਟੇ ਲਗਾਏ
ਅੰਮ੍ਰਿਤਸਰ:- 18 ਜੁਲਾਈ : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਦਿਸ਼ਾ ਨਿਰਦੇਸ਼ਾਂ ਤੇ ਬੁੱਢਾ ਦਲ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਵੱਖ-ਵੱਖ ਕਿਸਮ ਦੇ ਬੂਟੇ ਲਗਾਏ ਗਏ। ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਮੌਜੂਦਾ ਦੌਰ ਵਿੱਚ ਗਲੋਬਲ ਪੱਧਰ ਤੇ ਬੜੀ ਤੇਜ਼ੀ ਨਾਲ ਵਾਤਾਵਰਣ ਕਰਵਟ ਬਦਲ ਰਿਹਾ ਜੋ ਜੀਵ ਪ੍ਰਾਣੀ ਲਈ ਵੱਡੀ ਚਨੌਤੀਆਂ ਸਾਹਮਣੇ ਆ ਰਹੀਆਂ ਹਨ। ਜੇਕਰ ਮਨੁੱਖ ਸ਼ੁਧਤਾ ਵਾਲਾ ਸਾਹ ਲੈਣਾ ਚਾਹੁੰਦਾ ਹੈ ਤਾਂ ਹਰ ਮਨੁੱਖ ਨੂੰ ਬੂਟੇ ਲਗਾ ਕੇ ਹਰ ਥਾਂ ਨੂੰ ਹਰਿਆਵਲੀ ਭਰਿਆ ਬਨਾਉਣਾ ਜ਼ਰੂਰੀ ਹੈ । ਅੱਜ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ ਵਿਖੇ ਵਾਤਾਵਰਣ ਦੇ ਪ੍ਰਥਾਏ ਵੱਖ-ਵੱਖ ਕਿਸਮ ਬੂਟੇ ਜਿਨ੍ਹਾਂ ਵਿੱਚ ਛਾਂਦਾਰ ਅਤੇ ਫੁੱਲਦਾਰ ਲਗਾਏ ਗਏ ਹਨ। ਇਸ ਮੌਕੇ ਉਨ੍ਹਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰਾਂ ਵੱਲੋਂ ਬਨਾਏ ਜਾ ਰਹੇ ਨਵੇਂ ਮਾਰਗਾਂ ਤੇ ਇੱਕ ਵੀ ਬੂਟਾ ਨਹੀਂ ਲਗਾਇਆ ਗਿਆ ਸਗੋਂ ਬਹੁਮਾਰਗੀ ਸੜਕਾਂ ਬਨਾਉਣ ਲਈ ਪਹਿਲਾਂ ਲੱਗੇ ਛਾਂਦਾਰ, ਫੱਲਦਾਰ ਪੁਰਾਤਨ ਬੂਟੇ ਵੀ ਕੱਟ ਦਿਤੇ ਗਏ ਹਨ, ਕਈ ਕਈ ਮੀਲਾਂ ਤੀਕ ਕੋਈ ਦਰੱਖਤ ਨਜ਼ਰ ਨਹੀਂ ਆਉਂਦਾ, ਜਿਸ ਦੇ ਫੱਲ ਸਰੂਪ ਜੋ ਵਾਤਾਵਰਣ ਪੈਦਾ ਹੋ ਰਿਹਾ ਉਹ ਮਨੁੱਖੀ ਪ੍ਰਾਣੀ ਲਈ ਘਾਤਕ ਸਿੱਧ ਹੋ ਰਿਹਾ ਹੈ। ਉਨ੍ਹਾਂ ਕਿਹਾ ਵਾਤਾਵਰਣ ਦੀ ਸ਼ੁੱਧਤਾ, ਪਾਣੀ ਦਾ ਘੱਟ ਜਾਣਾ, ਗਰਮੀ ਸਰਦੀ ਦਾ ਬੇਰੋਕ ਵਾਧਾ ਤੇ ਬਿਮਾਰੀਆਂ ਦਾ ਵਧਣਾ ਇਹ ਸਾਰਾ ਕੁੱਝ ਮਨੁੱਖ ਨੇ ਤਰੱਕੀ ਨਾਲ ਜੋੜ ਕੇ ਆਪ ਸਹੇੜਿਆਂ ਹੈ। ਛਾੳਣੀ ਵਿੱਚ ਬੂਟੇ ਲਾਉਣ ਦੀ ਅਰੰਭਤਾ ਸਮੇਂ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਕੰਵਰ ਸ. ਹਰਮੀਤ ਸਿੰਘ ਸਲੂਜਾ, ਬਾਬਾ ਭਗਤ ਸਿੰਘ ਮਹੰਤ ਬੁਰਜ, ਸ. ਪਰਮਜੀਤ ਸਿੰਘ ਬਾਜਵਾ ਮੈਨੇਜਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।
