ਨਰਿੰਦਰ ਲਾਲੀ ਬਣੇ ਰਿਟੇਲ ਸੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਗੁਰਚਰਨ ਸਿੰਘ ਢਿੱਲੋਂ ਬਣੇ ਚੇਅਰਮੈਨ

ਨਰਿੰਦਰ ਲਾਲੀ ਬਣੇ ਰਿਟੇਲ ਸੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਗੁਰਚਰਨ ਸਿੰਘ ਢਿੱਲੋਂ ਬਣੇ ਚੇਅਰਮੈਨ
ਰਿਟੇਲ ਸੇਲ ਕੈਮਿਸਟ ਐਸੋਸੀਏਸ਼ਨ ਦੀ ਸਰਬਸੰਮਤੀ ਨਾਲ ਹੋਈ ਚੋਣ
ਪਟਿਆਲਾ : ਰਿਟੇਲ ਸੇਲ ਕੈਮਿਸਟ ਐਸੋਸੀਏਸ਼ਨ ਜਿਲਾ ਪਟਿਆਲਾ ਦੀ ਇੱਕ ਭਰਵੀਂ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 300 ਦੇ ਕਰੀਬ ਕੈਮਿਸਟ ਦੁਕਾਨਦਾਰਾਂ ਨੇ ਵੱਡੇ ਪੱਧਰ ਤੇ ਭਾਗ ਲਿਆ। ਇਸ ਮੌਕੇ ਸਮੂਹ ਮੈਂਬਰਾਂ ਦੀ ਹਾਜ਼ਰੀ ਵਿੱਚ ਸਰਬਸੰਮਤੀ ਨਾਲ ਨਰਿੰਦਰ ਪਾਲ ਲਾਲੀ ਨੂੰ ਜਿਲ੍ਹਾ ਰਿਟੇਲ ਸੇਲ ਕੈਮਿਸਟ ਐਸੋਸੀਏਸ਼ਨ ਪਟਿਆਲਾ ਦਾ ਪ੍ਰਧਾਨ ਅਤੇ ਗੁਰਚਰਨ ਸਿੰਘ ਢਿੱਲੋ ਨੂੰ ਚੇਅਰਮੈਨ ਚੁਣ ਲਿਆ ਗਿਆ। ਇਸ ਦੇ ਨਾਲ ਹੀ ਅਸ਼ੋਕ ਕੁਮਾਰ ਪ੍ਰਧਾਨ ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਨਰਿੰਦਰ ਲਾਲੀ ਨੂੰ ਸੀਨੀਅਰ ਵਾਈਸ ਚੇਅਰਮੈਨ ਪੰਜਾਬ ਦਾ ਨਿਯੁਕਤੀ ਪੱਤਰ ਦੇ ਕੇ ਵੱਡਾ ਮਾਣ ਬਖ਼ਸ਼ਿਆ। ਇਸ ਮੌਕੇ ਨਵੇਂ ਚੁਣੇ ਪ੍ਰਧਾਨ ਲਾਲੀ ਅਤੇ ਚੇਅਰਮੈਨ ਢਿੱਲੋ ਨੇ ਸਾਂਝੇ ਤੌਰ ਤੇ ਕਿਹਾ ਕਿ ਕਿ ਅੱਜ ਦੋ ਐਸੋਸੀਏਸ਼ਨ ਮਰਜ ਹੋਕੇ ਇੱਕ ਹੋ ਗਈਆਂ ਹਨ। ਜਿਸ ਦਾ ਸਾਰੇ ਹੀ ਕੈਮਿਸਟਾਂ ਨੂੰ ਵੱਡੇ ਪੱਧਰ ਤੇ ਲਾਭ ਹੋਵੇਗਾ। ਉਨਾਂ ਅੱਗੇ ਕਿਹਾ ਕਿ ਕੈਮਿਸਟ ਐਸੋਸੀਏਸ਼ਨ ਦੇ ਸਾਰੇ ਮੈਂਬਰ ਅਤੇ ਭਰਾ ਉਹਨਾਂ ਲਈ ਸਤਿਕਾਰਯੋਗ ਹਨ ਅਤੇ ਉਹਨਾਂ ਤੇ ਦਰਵਾਜੇ 24 ਘੰਟੇ ਕੈਮਿਸਟ ਐਸੋਸੀਏਸ਼ਨ ਦੇ ਮੈਂਬਰਾਂ ਲਈ ਖੁੱਲੇ ਹਨ। ਭਵਿੱਖ ਵਿਚ ਕਿਸੇ ਵੀ ਮੈਂਬਰ ਨੂੰ ਕੋਈ ਵੀ ਦੁਖ ਅਤੇ ਤਕਲੀਫ ਹੈ ਤਾਂ ਉਹ ਕਿਸੇ ਵੀ ਸਮੇਂ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਚੇਅਰਮੈਨ ਨਾਲ ਸੰਪਰਕ ਕਰ ਸਕਦਾ ਹੈ ਅਤੇ ਮੌਕੇ ਤੇ ਹੀ ਉਸਦੀ ਬਣਦੀ ਮਦਦ ਕੀਤੀ ਜਾਵੇਗੀ। ਇਸ ਮੌਕੇ ਸੁਰਿੰਦਰ ਜੈਨ, ਪਰਵੀਨ ਕੁਮਾਰ, ਐਸ. ਐਸ ਕਾਲਰਾ, ਗਲੈਡੀ ਜੀ, ਰਮਨ ਬਾਂਸਲ, ਸੰਜੂ ਜੀ ਪ੍ਰਧਾਨ ਹੋਲਸੇਲਰ ਕੈਮਿਸਟ ਐਸੋਸੀਏਸ਼ਨ, ਸਤੀਸ਼ ਕੁਮਾਰ, ਮਹੇਸ਼ ਇੰਦਰ ਸਿੰਘ, ਗੁਰਤੇਜ ਸਿੰਘ, ਇੰਦਰਜੀਤ ਦੂਆ, ਅਰੁਣ ਕੁਮਾਰ ਦੇਵੀਗੜ, ਸੰਧੂ ਜੀ ਦੇਵੀਗੜ, ਪ੍ਰਦੀਪ ਮਿੱਤਲ ,ਕੇ.ਡੀ.ਜੀ, ਅਜੇ ਕੁਮਾਰ, ਐਸ. ਐਸ ਨਰੂਲਾ, ਪਰਮਿੰਦਰ ਸਿੰਘ, ਆਰ.ਸੀ ਗੁਪਤਾ, ਰਿੱਕੀ ਖੰਨਾ ਅਤੇ ਸਿਆਲ ਦੇਵੀਗੜ ਆਦਿ ਹਾਜ਼ਰ ਸਨ।
