ਨੀਟ ਪ੍ਰੀਖਿਆ ਵਿਚ ਸੁਪਰੀਮ ਕੋਰਟ ਨੇ ਦਿੱਤਾ ਸ਼ਹਿਰ ਅਤੇ ਸੈਂਟਰ ਵਾਈਜ਼ ਸਮੁੱਚੇ ਵਿਦਿਆਰਥੀਆਂ ਦਾ ਨਤੀਜਾ ਆਨਲਾਈਨ ਅਤੇ ਦੁਪਹਿਰ ਤੱਕ ਪਾਉਣ ਦਾ ਹੁਕਮ
ਨੀਟ ਪ੍ਰੀਖਿਆ ਵਿਚ ਸੁਪਰੀਮ ਕੋਰਟ ਨੇ ਦਿੱਤਾ ਸ਼ਹਿਰ ਅਤੇ ਸੈਂਟਰ ਵਾਈਜ਼ ਸਮੁੱਚੇ ਵਿਦਿਆਰਥੀਆਂ ਦਾ ਨਤੀਜਾ ਆਨਲਾਈਨ ਅਤੇ ਦੁਪਹਿਰ ਤੱਕ ਪਾਉਣ ਦਾ ਹੁਕਮ
ਨਵੀਂ ਦਿੱਲੀ, 18 ਜੁਲਾਈ () : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਬਣੀ ਮਾਨਯੋਗ ਸੁਪਰੀਮ ਕੋਰਟ ਨੇ ਨੀਟ ਪ੍ਰੀਖਿਆ ਵਿਚ ਹੁਕਮ ਦਾਗਿਆ ਹੈ ਕਿ ਸ਼ਹਿਰ ਅਤੇ ਸੈਂਟਰ ਵਾਈਜ਼ ਸਮੁੱਚੇ ਵਿਦਿਆਰਥੀਆਂ ਦਾ ਨਤੀਜਾ ਜਿਥੇ ਆਨ ਲਾਈਨ ਪਾਇਆ ਜਾਵੇ ਉਥੇ ਇਹ ਦੁਪਹਿਰ ਤੱਕ ਪਾਇਆ ਜਾਵੇ। ਦੱਸਣਯੋਗ ਹੈ ਕਿ ਨੀਟ ਮਾਮਲੇ ਤੇ ਸੁਪਰੀਮ ਕੋਰਟ ਦੀ ਸੁਣਵਾਈ ਅੱਜ ਸੀ. ਬੀ. ਆਈ. ਰਿਪੋਰਟ ਤੋਂ ਸ਼ੁਰੂ ਹੋਈ ਸੀ ਤੇ ਸੁਣਵਾਈ ਦੌਰਾਨ ਪਟੀਸ਼ਨਕਰਤਾ ਦੇ ਘੱਟ ਤੋਂ ਘੱਟ ਨੰਬਰ, ਆਈ. ਆਈ. ਟੀ. ਮਦਰਾਸ ਦੀ ਰਿਪੋਰਟ, ਪੇਪਰ ਵਿਚ ਗੜਬੜੀ ਕਦੋਂ ਅਤੇ ਕਿਵੇਂ ਹੋਈ, ਕਿੰਨੇ ਸਾਲਵ ਪਕੜੇ ਗਏ, ਦੁਬਾਰਾ ਜਾਂਚ ਦੀ ਮੰਗ ਅਤੇ ਪੇਪਰ ਵਿਚ ਗੜਬੜੀ ਦੀ ਪੂਰੀ ਟਾਈਮਲਾਈਨ ਤੇ ਵਿਚਾਰ ਵਟਾਂਦਰਾ ਹੋਇਆ। ਕੋਰਟ ਨੇ ਐਨ. ਟੀ. ਏ. ਨੂੰ ਸਮੁੱਚੇ ਵਿਦਿਆਰਥੀਆਂ ਦੇ ਸੈਂਟਰ ਅਤੇ ਸਿਟੀ ਵਾਈਜ਼ ਨਤੀਜੇ ਆਨ ਲਾਈਨ ਅਪਲੋਡ ਕਰਨ ਲਈ ਆਖਿਆ ਹੈ ਤੇ ਨਾਲ ਹੀ ਕਾਊਂਸਲਿੰਗ ਤੇ ਰੋਕ ਲਗਾਉ ਤੋਂ ਵੀ ਇਨਕਾਰ ਕੀਤਾ ਹੈ।