ਰਾਜਸਥਾਨ: 11 ਸਾਲਾਂ ਲੜਕੀ ਖਰੀਦਣ ਦੇ ਦੋਸ਼ਾਂ ਹੇਠ ਦੋ ਵਿਅਕਤੀ ਗ੍ਰਿਫ਼ਤਾਰ

ਦੁਆਰਾ: Punjab Bani ਪ੍ਰਕਾਸ਼ਿਤ :Friday, 19 July, 2024, 06:15 PM

ਰਾਜਸਥਾਨ: 11 ਸਾਲਾਂ ਲੜਕੀ ਖਰੀਦਣ ਦੇ ਦੋਸ਼ਾਂ ਹੇਠ ਦੋ ਵਿਅਕਤੀ ਗ੍ਰਿਫ਼ਤਾਰ
ਜੈਪੁਰ, 19 ਜੁਲਾਈ : ਤਿੰਨ ਸਾਲ ਪਹਿਲਾਂ 11 ਸਾਲਾਂ ਲੜਕੀ ਨੂੰ ਉਸਦੀ ਰਿਸ਼ਤੇਦਾਰ ਤੋਂ ਖਰੀਦਣ ਦੇ ਦੋਸ਼ਾਂ ਹੇਠ ਪੁਲੀਸ ਨੇ ਹਰਿਆਣਾ ਤੋਂ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਸੰਦੀਪ ਯਾਦਵ ਅਤੇ ਸਤਵੀਰ ਯਾਦਵ ਨੇ ਲੜਕੀ ਨੂੰ ਦੋ ਲੱਖ ਰੁਪਏ ਵਿਚ ਖ੍ਰੀਦਿਆ ਸੀ। ਮੁਰਲੀਪੁਰਾ ਦੇ ਥਾਣਾ ਮੁਖੀ ਸੁਨੀਲ ਕੁਮਾਰ ਨੇ ਦੱਸਿਆ ਕਿ ਲੜਕੀ ਦੀ ਮਹਿਲਾ ਰਿਸ਼ਤੇਦਾਰ ਫਰਾਰ ਹੈ। ਉਨ੍ਹਾਂ ਦੱਸਿਆ ਕਿ ਮਾਤਾ ਪਿਤਾ ਦੇ ਝਗੜੇ ਕਾਰਨ ਲੜਕੀ ਆਪਣੀ ਇਕ ਮਹਿਲਾ ਰਿਸ਼ਤੇਦਾਰ ਕੋਲ ਰਹਿਣ ਆ ਗਈ ਸੀ ਜਿਸ ਨੇ ਦੇਖਭਾਲ ਕਰਨ ਦੀ ਬਜਾਏ ਉਸਨੂੰ ਹਰਿਆਣਾ ਦੇ ਇਕ ਪਰਿਵਾਰ ਨੂੰ ਵੇਚ ਦਿੱਤਾ। ਉਕਤ ਲੜਕੀ ਬਾਅਦ ਵਿਚ 12 ਅਤੇ 14 ਸਾਲ ਦੇ ਦੋ ਬੱਚਿਆਂ ਦੀ ਮਾਂ ਬਣ ਗਈ, ਕਿਉਂਕਿ ਦੋਸ਼ੀਆਂ ਵੱਲੋਂ ਝੂਠੀ ਜਾਣਕਾਰੀ ਦੇ ਆਧਾਰ ਤੇ ਉਸ ਦਾ ਆਧਾਰ ਕਾਰਡ ਬਣਾਇਆ ਗਿਆ। ਅਧਿਕਾਰੀ ਨੇ ਕਿਹਾ ਕਿ ਲੜਕੀ ਉਥੋਂ ਭੱਜਣ ਵਿਚ ਕਾਮਯਾਬ ਹੋ ਗਈ ਅਤੇ ਉਸਨੇ ਮੁਰਲੀਪੁਰਾ ਥਾਣੇ ਵਿਚ ਆ ਕੇ ਸ਼ਿਕਾਇਤ ਦਰਜ ਕਰਵਾਈ ਸੀ ।