ਵਾਤਾਵਰਣ ਦੀ ਸੁਧਤਾ ਲਈ ਹਰੇਕ ਵਿਅਕਤੀ ਨੂੰ ਬੂਟੇ ਲਗਾਉਣੇ ਚਾਹੀਦੇ ਹਨ ਪੰਜਾਬ ਸਰਕਾਰ ਅਤੇ ਨਗਰ ਨਿਗਮ ਦੇ ਪਾਰਕਾਂ ਵਿੱਚ ਬੂਟੇ ਲਗਾ ਰਹੀ ਹੈ : ਵਿਧਾਇਕ ਕੋਹਲੀ

ਦੁਆਰਾ: Punjab Bani ਪ੍ਰਕਾਸ਼ਿਤ :Friday, 19 July, 2024, 05:12 PM

ਵਾਤਾਵਰਣ ਦੀ ਸੁਧਤਾ ਲਈ ਹਰੇਕ ਵਿਅਕਤੀ ਨੂੰ ਬੂਟੇ ਲਗਾਉਣੇ ਚਾਹੀਦੇ ਹਨ ਪੰਜਾਬ ਸਰਕਾਰ ਅਤੇ ਨਗਰ ਨਿਗਮ ਦੇ ਪਾਰਕਾਂ ਵਿੱਚ ਬੂਟੇ ਲਗਾ ਰਹੀ ਹੈ : ਵਿਧਾਇਕ ਕੋਹਲੀ
ਪਟਿਆਲਾ, 19 ਜੁਲਾਈ : ਵਾਤਾਵਰਣ ਦੀ ਸੁਧਤਾ ਲਈ ਹਰੇਕ ਵਿਅਕਤੀ ਨੂੰ ਬੂਟੇ ਲਗਾਉਣੇ ਚਾਹੀਦੇ ਹਨ ਪੰਜਾਬ ਸਰਕਾਰ ਅਤੇ ਨਗਰ ਨਿਗਮ ਦੇ ਪਾਰਕਾਂ ਵਿੱਚ ਬੂਟੇ ਲਗਾ ਰਹੀ ਹੈ। ਬਰਸਾਤਾਂ ਦੇ ਸਮੇਂ ਇਸ ਦੀ ਮੁਹਿੰਮ ਚਲ ਰਹੀ ਹੈ। ਅਗਰਵਾਲ ਚੇਤਨਾ ਸਭਾ ਵਲੋਂ ਅੱਜ ਸਾਈ ਮਾਰਕੀਟ ਦੇ ਪਾਰਕ ਵਿੱਚ ਬੂਟੇ ਲਗਾਏ ਗਏ ਜ਼ੋ ਸ਼ਲਾਘਾਯੋਗ ਕਦਮ ਹੈ। ਇਹ ਵਿਚਾਰ ਸ੍ਰ. ਅਜੀਤ ਪਾਲ ਸਿੰਘ ਕੋਹਲੀ ਐਮ.ਐਲ.ਏ. ਪਟਿਆਲਾ ਨੇ ਬੂਟਾ ਲਗਾਉਂਦੇ ਹੋਏ ਕਹੇ। ਉਹਨਾਂ ਕਿਹਾ ਕਿ ਇਹ ਕਾਰਜ ਸੰਸਥਾਵਾਂ ਰਾਹੀਂ ਹੈ ਪੂਰੇ ਹੁੰਦੇ ਹਨ ਸਰਕਾਰ ਦੇ ਕੰਮ ਵਿੱਚ ਸੰਸਥਾਵਾਂ ਦਾ ਵਧਿਆ ਕਾਰਜਾਂ ਲਈ ਬਹੁਤ ਯੋਗਦਾਨ ਹੁੰਦਾ ਹੈ ਡਾ. ਪ੍ਰਸ਼ੋਤਮ ਗੋਇਲ ਪ੍ਰਧਾਨ ਅਤੇ ਵਿਜੈ ਕੁਮਾਰ ਗੋਇਲ ਪੈਟਰਨ ਵਰਗੇ ਵਿਅਕਤੀ ਸਮਾਜ ਲਈ ਨਿਯਾਮਤ ਹਨ। ਅੱਜ ਕਲ ਸੰਸਾਰ ਵਿੱਚ ਗਲੋਬਲ ਵਾਰਮਿੰਗ ਦਾ ਖਤਰਾ ਮੰਡਰਾ ਰਿਹਾ ਹੈ। ਮੌਸਮ ਵਿੱਚ ਤਬਦੀਲੀ ਆ ਰਹੀ ਹੈ। ਵਿਕਾਸ ਦੇ ਨਾਮ ਤੇ ਦਰਖਤ ਕੱਟੇ ਜਾ ਰਹੇ ਹਨ ਉਹਨੇ ਲਗਾਏ ਨਹੀਂ ਜਾ ਰਹੇ। ਸਾਡਾ ਫਰਜ ਹੈ ਕਿ ਅਸੀਂ ਜਨਮ ਦਿਨ, ਵਿਵਾਹ, ਸਾਲਗਿਰਾ ਦੇ ਅਵਸਰ ਤੇ ਵੀ ਬੂਟੇ ਲਗਾਈਏ। ਆਪਣੇ ਆਲੇ ਦੁਆਲੇ ਨੂੰ ਸਾਫ ਸੁੱਥਰਾ ਰੱਖੀਏ। ਕੱਪੜੇ ਦੇ ਥੈਲੇ ਦੀ ਵਰਤੋ ਕਰੀਏ। ਸਿਹਤਮੰਦ ਰਹੀਏ ਇਹ ਇੱਕ ਵੱਡੀ ਗੱਲ ਹੈ। ਵਿਜੇ ਕੁਮਾਰ ਗੋਇਲ ਪੈਟਰਨ ਨੇ ਸ੍ਰ. ਅਜੀਤ ਪਾਲ ਸਿੰਘ ਕੋਹਲੀ ਐਮ.ਐਲ.ਏ. ਦਾ ਜੀ ਆਇਆ ਕਿਹਾ ਕਿ ਉਹ ਵਾਤਾਵਰਨ ਲਈ ਵਧੀਆ ਕਾਰਜ ਕਰ ਰਹੇ ਹਨ। ਅਗਰਵਾਲ ਚੇਤਨਾ ਸਭਾ ਪਟਿਆਲਾ ਦੇ ਪਾਰਕ ਵਿੱਚ ਬੂਟੇ ਲਗਾਕੇ ਲੋਕਾਂ ਨੂੰ ਜਾਗਰੂਕ ਕੀਤਾ ਹੈ। ਅਗਰਵਾਲ ਚੇਤਨਾ ਸਭਾ ਦੇ ਮੈਂਬਰਾਂ ਸ੍ਰੀ ਹਰਬੰਸ ਬਾਂਸਲ, ਲਕਸ਼ਮੀ ਗੁਪਤਾ, ਅਰਵਿੰਦ ਅਗਰਵਾਲ, ਸਕੱਤਰ ਤਰਸੇਮ ਬਾਂਸਲ, ਜ਼ਸਪਾਲ, ਅਸ਼ੋਕ ਗਰਗ, ਸ਼ੰਕਰ ਲਾਲ, ਸੰਜੀਵਨ ਕੁਮਾਰ ਨੇ ਵੀ ਬੂਟੇ ਲਗਾਏ। ਇਸ ਅਵਸਰ ਤੇ ਕੱਪੜੇ ਦੇ ਥੈਲੇ ਵੀ ਵੰਡੇ ਗਏ।