ਭਾਰਤ ਰਤਨਾ ਬਾਰੇ ਬੱਚੇ ਪਹਿਲੀ ਵਾਰ ਜਾਗਰੂਕ ਹੋਏ - ਪ੍ਰਿੰਸੀਪਲ ਸਰਲਾ ਭਟਨਾਗਰ

ਭਾਰਤ ਰਤਨਾ ਬਾਰੇ ਬੱਚੇ ਪਹਿਲੀ ਵਾਰ ਜਾਗਰੂਕ ਹੋਏ – ਪ੍ਰਿੰਸੀਪਲ ਸਰਲਾ ਭਟਨਾਗਰ
ਪਟਿਆਲਾ : ਪਹਿਲੀ ਵਾਰ ਪਟਿਆਲਾ ਅਤੇ ਸ਼ਾਇਦ ਪੰਜਾਬ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆ ਨੂੰ ਭਾਰਤ ਰਤਨ ਨਾਲ ਸਨਮਾਨਿਤ ਮਹਾਨ ਸ਼ਖਸਿਅਤਾਂ ਦੇ ਸੰਘਰਸ਼ਮਈ ਮੁਸੀਬਤਾਂ ਤਕਲੀਫਾਂ ਅਤੇ ਬਚਪਨ ਅਤੇ ਜਵਾਨੀ ਵਿੱਚ ਸਹਿਣ ਕੀਤੀਆਂ ਜਲਾਲਤਾਂ ਦੇ ਨਾਲ ਨਾਲ ਉਨ੍ਹਾਂ ਦੀਆਂ ਮਹਾਨ ਪ੍ਰਾਪਤੀਆਂ, ਭਾਰਤ ਰਤਨ ਸਨਮਾਨ ਬਾਰੇ ਜਾਣਕਾਰੀ ਮਿਲੀ ਹੈ ਜਦੋਂ ਫ਼ਸਟ ਏਡ ਸਿਹਤ ਸੇਫਟੀ ਜਾਗਰੂਕਤਾ ਮਿਸ਼ਨ ਦੇ ਚੀਫ਼ ਟ੍ਰੇਨਰ ਸ੍ਰੀ ਕਾਕਾ ਰਾਮ ਵਰਮਾ ਵਲੋਂ ਭਾਰਤ ਰਤਨ, ਨੋਵਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਡਾਕਟਰ ਨੈਲਸਨ ਮੰਡੇਲਾ ਜੀ ਦੇ ਜਨਮ ਦਿਵਸ ਮੌਕੇ ਭਾਸ਼ਣ ਮੁਕਾਬਲੇ ਕਰਵਾਏ, ਇਹ ਵਿਚਾਰ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਅਤੇ ਪਸੁਨਾਮਾ ਮਿਸ਼ਨ ਦੇ ਰਿਪੋਰਟ ਸ਼੍ਰੀ ਸੋਮ ਸਹੋਤਾ ਨੇ ਪ੍ਰਗਟ ਕੀਤੇ। ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਇਸ ਮੌਕੇ ਡਾਕਟਰ ਭੀਮ ਰਾਓ ਅੰਬੇਦਕਰ ਜੀ, ਡਾਕਟਰ ਏ ਪੀ ਜੇ ਅਬਦੁਲ ਕਲਾਮ ਸਾਹਿਬ, ਡਾਕਟਰ ਨੈਲਸਨ ਮੰਡੇਲਾ ਜੀ, ਲਤਾ ਮੰਗੇਸ਼ਕਰ ਜੀ ਅਤੇ ਸਚਿਨ ਤੇਂਦੁਲਕਰ, ਜਿਨ੍ਹਾਂ ਨੂੰ ਭਾਰਤ ਰਤਨ ਸਨਮਾਨ ਮਿਲੇ ਹਨ, ਬਾਰੇ ਬੱਚਿਆਂ ਨੋਜਵਾਨਾਂ ਅਧਿਆਪਕਾਂ ਅਤੇ ਮਾਪਿਆਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਵਿਦਿਆਰਥੀ, ਉਨ੍ਹਾਂ ਭਾਰਤ ਰਤਨਾ ਦੇ ਸੰਘਰਸ਼ਮਈ, ਦੁੱਖ ਤਕਲੀਫਾਂ ਸਖ਼ਤ ਤੋਂ ਸਖ਼ਤ ਮਹਿਨਤ ਇਮਾਨਦਾਰੀ ਆਗਿਆ ਪਾਲਣ ਸਬਰ ਸ਼ਾਂਤੀ ਨਿਮਰਤਾ ਅਤੇ ਜ਼ਲਾਲਤ ਭਰੇ ਬਚਪਨ ਅਤੇ ਜਵਾਨੀ ਬਾਰੇ ਜਾਣ ਸਕਣ ਅਤੇ ਬੱਚੇ ਨੋਜਵਾਨ ਤਣਾਓ, ਦੁੱਖ ਤਕਲੀਫਾਂ, ਸਖ਼ਤ ਮਹਿਨਤ, ਇਮਾਨਦਾਰੀ ਤੋਂ ਡਰਕੇ ਨਸ਼ਿਆਂ, ਅਪਰਾਧਾਂ, ਆਰਾਮ ਪ੍ਰਸਤੀਆ, ਐਸ਼ ਪ੍ਰਸਤੀਆਂ, ਸੰਵਾਦਾਂ ਫੈਸ਼ਨਾਂ ਵਿੱਚ ਫਸਕੇ ਆਪਣੇ ਜੀਵਨ ਅਤੇ ਭਵਿੱਖ ਬਰਬਾਦ ਕਰਨ ਤੋਂ ਬਚ ਸਕਣ। ਜੱਜਮੈਟ ਕਰ ਰਹੇ ਸਾਬਕਾ ਸਬ ਇੰਸਪੈਕਟਰ ਗੁਰਜਾਪ ਸਿੰਘ ਜੀ, ਮਨਜੀਤ ਕੌਰ ਆਜ਼ਾਦ, ਸਾਬਕਾ ਪ੍ਰਿੰਸੀਪਲ, ਅਲਕਾ ਅਰੋੜਾ, ਉਪਕਾਰ ਸਿੰਘ ਗਿਆਨ ਜਯੋਤੀ ਐਜ਼ੂਕੇਸ਼ਨਲ ਸੁਸਾਇਟੀ, ਪ੍ਰਵਿੰਦਰ ਵਰਮਾ, ਜਸਪ੍ਰੀਤ ਸਿੰਘ ਸਾਕੇਤ ਹਸਪਤਾਲ ਨਸ਼ਾ ਛੁਡਾਊ ਕੇਂਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਪਹਿਲੀ ਵਾਰ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਹਰ ਸਕੂਲ ਕਾਲਜ ਵਿਖੇ ਕਰਵਾਕੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਇਮਾਨਦਾਰੀ ਸਬਰ ਸ਼ਾਂਤੀ ਨਿਮਰਤਾ ਸ਼ਹਿਣਸ਼ੀਲਤਾ ਅਨੁਸ਼ਾਸਨ ਆਗਿਆ ਪਾਲਣ ਲਈ ਉਤਸ਼ਾਹਿਤ ਕੀਤਾ ਜਾਵੇ ਕਿਉਂਕਿ ਅੱਜ ਦੇ ਬੱਚੇ ਅਤੇ ਨੋਜਵਾਨ ਆਰਾਮ ਪ੍ਰਸਤੀਆ ਐਸ਼ ਪ੍ਰਸਤੀਆਂ ਨਸ਼ਿਆਂ ਅਪਰਾਧਾਂ ਵਿੱਚ ਫਸ ਰਹੇ ਹਨ। ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਸੀਨੀਅਰ ਗਰੁੱਪ ਵਿੱਚ.ਇਸਪ੍ਰੀਤ ਕੌਰ,ਇਸਾ ਵਰਮਾ , ਨਮਨਜੋਤ, ਸ਼ਵੇਤਾ ਪਹਿਲੇ, ਸਿਮਰਨ, ਅਨੁ ਸਿੰਗਲਾ, ਯਾਦਵੀ, ਕਰੀਤਿਕਾ ਦੂਸਰੇ ਨੰਬਰ ਤੇ, ਪ੍ਰਭਸ਼ਰਨ ਪ੍ਰਸੰਸਾ, ਕ੍ਰਿਤਿਕਾ, ਚਰਨਜੀਤ ਕੌਰ, ਗੁਰਵੀਰ ਤੀਸਰੇ ਨੰਬਰ ਤੇ ਅਤੇ ਵੰਨਸਿਕਾ, ਰਾਜਵੀਰ, ਨੈਨਾ, ਗੁਰਲੀਨ ,ਅੰਜਲੀ, ਖੁਸ਼ੀ ਨੂੰ ਗੋਲਡ, ਸਿਲਵਰ ਅਤੇ ਕਾਂਸੀ ਮੈਡਲ ਅਤੇ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ।
