Breaking News ਮੁੱਖ ਮੰਤਰੀ ਨੇ ਵਿਸਾਖੀ ਦੇ ਪਵਿੱਤਰ ਤਿਉਹਾਰ 'ਤੇ ਪੰਜਾਬੀਆਂ ਨੂੰ ਦਿੱਤੀ ਵਧਾਈਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਨਸ਼ਾ ਮੁਕਤ ਸਿਹਤਮੰਦ ਪੰਜਾਬ ਤਹਿਤ ਜਨਹਿੱਤ ਸੰਮਤੀ ਵੱਲੋਂ ਕਰਵਾਈ ਵਿਸਾਖੀ ਦੌੜ ਦੇ ਜੇਤੂਆਂ ਨੂੰ ਸਨਮਾਨਿਤ ਕੀਤਾਸਪੀਕਰ ਸੰਧਵਾਂ ਵੱਲੋਂ ਨਾਭਾ ਵਿਖੇ 6 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਵਿਸ਼ਵਕਰਮਾ ਭਵਨ ਦਾ ਉਦਘਾਟਨਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਅਤੇ ਬਰਿੰਦਰ ਗੋਇਲ ਦੀ ਮੌਜੂਦਗੀ ਵਿੱਚ ਪ੍ਰੋ. ਜਸਵੀਰ ਕੌਰ ਸ਼ੇਰਗਿੱਲ ਨੇ ਮਾਰਕੀਟ ਕਮੇਟੀ ਦਿੜ੍ਹਬਾ ਦੇ ਚੇਅਰਪਰਸਨ ਵਜੋ ਅਹੁਦਾ ਸੰਭਾਲਿਆਡਾ. ਬਲਬੀਰ ਸਿੰਘ ਵੱਲੋਂ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਮੌਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਹੋਣ ਦਾ ਸੱਦਾਪਟਿਆਲਾ ਪੁਲਿਸ ਨੇ ਰਾਤ ਸਮੇਂ ਗਸ਼ਤ ਕਰਕੇ ਨੱਪੀ ਅਪਰਾਧੀਆਂ ਦੀ ਪੈੜਪੰਜਾਬੀ ਯੂਨੀਵਰਸਿਟੀ ਦਾ ਨਾਮ ਅਤੇ ਲੋਗੋ ਵਰਤ ਕੇ ਕੁੱਝ ਵੈਬਸਾਈਟਾਂ ਦਾਖ਼ਲਿਆਂ ਲਈ ਕਰ ਰਹੀਆਂ ਹਨ ਗੁਮਰਾਹ

ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਜੀ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਵੱਲੋਂ ਮੀਟਿੰਗ ਹੋਈ

ਦੁਆਰਾ: Punjab Bani ਪ੍ਰਕਾਸ਼ਿਤ :Friday, 19 July, 2024, 03:29 PM

ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਜੀ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਵੱਲੋਂ ਮੀਟਿੰਗ ਹੋਈ
ਪਟਿਆਲਾ : ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਜੀ ਉੱਪਰ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਵੱਲੋਂ ਮੀਟਿੰਗ ਹੋਈ। ਇਸ ਵਿੱਚ ਕਾਵੜ ਸ਼ੀਵਰ ਅਤੇ ਮਹਾਂ ਸ਼ਿਵ ਕਾਵੜ ਜਾਗਰਣ ਸਬੰਧੀ ਵਿਚਾਰ ਕੀਤੇ ਗਏ। ਇਸ ਸ਼ੀਵਰ ਵਿੱਚ ਵਾਟਰ ਪਰੂਫ ਟੈਂਟ, ਟੇਬਲ, ਕੂਲਰ, ਪੱਖੇ ਅਤੇ ਮੈਡੀਕਲ ਸਹੂਲਤ ਬਹੁਤ ਵਧੀਆ ਕਰਨ ਦੀ ਸਲਾਹ ਕੀਤੀ ਗਈ ਅਤੇ 182024 ਨੂੰ ਪਹਿਲੀ ਵਾਰ ਮਹਾਂ ਸ਼ਿਵ ਕਾਵੜ ਜਾਗਰਣ ਕਰਵਾਇਆ ਜਾਵੇਗਾ। ਇਸ ਵਿੱਚ ਜਯੋਤੀ ਦੀ ਰਸਮ ਅਤੇ ਭੰਡਾਰਾ ਸ੍ਰ. ਅਜੀਤਪਾਲ ਸਿੰਘ ਕੋਹਲੀ ਐਮ.ਐਲ.ਏ. ਪਟਿਆਲਾ ਦੁਆਰਾ ਕਰਵਾਇਆ ਜਾਵੇਗਾ। ਇਸ ਸਾਵਣ ਦੇ ਹਰੇਕ ਸੋਮਵਾਰ ਨੂੰ ਖੀਰ ਅਤੇ ਮਾਲ ਪੂੜੇ ਦੇ ਲੰਗਰ ਚਲਾਇਆ ਜਾਵੇਗਾ। ਸਾਵਣ ਦੇ ਹਰੇਕ ਵੀਰਵਾਰ ਨੂੰ ਖਿਚੜੀ ਦਾ ਪ੍ਰਸ਼ਾਦ ਚਲਾਇਆ ਜਾਵੇਗਾ। ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਵਿੱਚ ਚਿੱਤਰਕਾਰੀ ਦਾ ਕੰਮ ਬਹੁਤ ਤੇਜੀ ਨਾਲ ਚੱਲ ਰਿਹਾ ਹੈ। ਕੋਈ ਭਗਤ ਚਿੱਤਰਕਾਰੀ ਜਾਂ ਕਾਵੜ ਸ਼ੀਵਰ ਵਿੱਚ ਸੇਵਾ ਕਰਨਾ ਚਾਹੁੰਦਾ ਹੈ ਤਾਂ ਸੁਧਾਰ ਸਭਾ ਦੇ ਮੈਂਬਰ ਨੂੰ ਮਿਲ ਕੇ ਦਾਨ ਦੇ ਕੇ ਰਸੀਦ ਪ੍ਰਾਪਤ ਕਰ ਸਕਦਾ ਹੈ। ਸੁਧਾਰ ਸਭਾ ਦੇ ਸਰਪ੍ਰਸਤ ਸਤਨਾਮ ਹਸੀਜਾ ਨੇ ਮੈਂਬਰਾਂ ਦਾ ਤਹਿ ਦਿੱਲੋਂ ਧੰਨਵਾਦ ਕੀਤਾ ਇਨ੍ਹਾਂ ਮੈਂਬਰਾਂ ਵਿਚੋਂ ਕਈ ਮੈੈਂਬਰਾਂ ਨੇ ਕਾਵੜ ਸ਼ੀਵਰ ਵਾਸਤੇ ਆਲੂ, ਆਟੇ ਅਤੇ ਤੇਲ ਆਦਿ ਦੀ ਸੇਵਾ ਕੀਤੀ। ਮੀਟਿੰਗ ਵਿੱਚ ਚਿੱਤਰਕਾਰੀ ਵਾਸਤੇ ਜੂਗਨੂੰ ਨੇ 5100/ ਰੁਪਏ ਦਾਨ ਕੀਤੇ ਅਤੇ ਕਈ ਦਾਨੀ ਸੱਜਨਾਂ ਨੇ ਚਿੱਤਰਕਾਰੀ ਵਾਸਤੇ ਦਾਨ ਵੀ ਦਿੱਤੇ ਹਨ। ਇਸ ਮੌਕੇ ਸਰਪ੍ਰਸਤ ਸਤਨਾਮ ਹਸੀਜਾ, ਚੇਅਰਮੈਨ ਰਣਬੀਰ ਸਿੰਘ, ਵਾਇਸ ਪ੍ਰਧਾਨ ਹਰੀ ਸਿੰਘ, ਪ੍ਰਧਾਨ ਮਿਥੁਨ ਕੁਮਾਰ, ਖਜਾਨਚੀ ਪੂਰਨ, ਜਨਰਲ ਸਕੱਤਰ ਦਲੀਪ ਸਿੰਘ, ਸਲਾਹਕਾਰ ਸੁਰਿੰਦਰ ਪਾਠਕ, ਰਾਮ ਲਾਲ ਗੋਇਲ ਅਕਾਊਂਟ ਮੈਨੇਜਰ, ਸਹਾਇਕ ਖਜਾਨਚੀ ਮਦਨ ਗੋਪਾਲ, ਲੱਖੀ ਰਾਮ ਸਿੰਗਲਾ, ਭੁਪਿੰਦਰ ਗੱਖੜ, ਸੁਸ਼ੀਲ ਚੌਹਾਨ, ਕਾਲੂ, ਰਵੀ, ਰਜਿੰਦਰ, ਸੋਨੂੰ, ਵਿੱਕੀ, ਕੁਨਾਲ, ਫਤਿਹ ਚੰਦ, ਹੇਮ ਰਾਜ, ਦਿਪਾਂਸ਼ੂ ਅਗਰਵਾਲ, ਇਕਬਾਲ ਸਿੰਘ, ਕਿਸ਼ਨ ਲਾਲ, ਰਾਕੇਸ਼ ਦੂਬੇ, ਗੋਲੂੰ ਸਾਗਰ, ਆਦਿ ਮੋਜੂਦ ਸਨ।