ਜਾਅਲੀ ਸਰਟੀਫਿਕੇਟ ‘ਤੇ 26 ਸਾਲ ਬਾਅਦ ਨੌਕਰੀ ਕਰਦੇ ਮੁਲਾਜਮ ਨੂੰ ਵਿਭਾਗ ਨੇ ਕੀਤਾ ਮੁਅੱਤਲ
ਦੁਆਰਾ: Punjab Bani ਪ੍ਰਕਾਸ਼ਿਤ :Friday, 19 July, 2024, 01:21 PM

ਜਾਅਲੀ ਸਰਟੀਫਿਕੇਟ ‘ਤੇ 26 ਸਾਲ ਬਾਅਦ ਨੌਕਰੀ ਕਰਦੇ ਮੁਲਾਜਮ ਨੂੰ ਵਿਭਾਗ ਨੇ ਕੀਤਾ ਮੁਅੱਤਲ
ਚੰਡੀਗੜ੍ਹ, 19 ਜੁਲਾਈ : ਵਣ ਵਿਭਾਗ ਵਿਚ ਜਾਅਲੀ ਸਰਟੀਫਿਕੇਟ ਦੇ ਆਧਾਰ ਤੇ 26 ਸਾਲਾਂ ਤੱਕ ਨੌਕਰੀ ਕਰਦਾ ਰਿਹਾ ਮੁਲਾਜਮ ਅੱਜ ਸਰਟੀਫਿਕੇਟ ਦਾ ਸੱਚ ਸਾਹਮਣੇ ਆਉਣ ਤੇ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਜਿਸ ਮੁਲਾਜਮ ਤੇ ਇਹ ਗਾਜ ਡਿੱਗੀ ਹੈ ਉਹ ਹਾਲ ਦੀ ਘੜੀ ਅੰਮ੍ਰਿਤਸਰ ਵਿਖੇ ਨੌਕਰੀ ਕਰ ਰਿਹਾ ਹੈ।